ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ ਦੇ ਬਾਵਜੂਦ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ (Delhi) ਵਿੱਚ ਪੁਲਿਸ ਨੇ ਆਈਜੀਆਈ ਏਅਰਪੋਰਟ (IGI Airport) ਤੋਂ ਦੱਖਣੀ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਤੱਕ 18 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ (Green Corridor) ਬਣਾਇਆ। ਜਿਸ ਦੀ ਮਦਦ ਨਾਲ ਇੱਕ ਮਰੀਜ਼ ਤਕ ਸਿਰਫ 17 ਮਿੰਟਾਂ ਵਿੱਚ ਦਿਲ ਪਹੁੰਚਾਇਆ ਗਿਆ।

ਦੱਸ ਦਈਏ ਕਿ ਦੱਖਣੀ ਦਿੱਲੀ ਦੇ ਮੈਕਸ ਹਸਪਤਾਲ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਦਿਲ ਇੱਕ 16 ਸਾਲਾ ਨੌਜਵਾਨ ਦਾ ਸੀ ਜਿਸ ਦੀ ਮੌਤ ਜੈਪੁਰ ਸੜਕ ਹਾਦਸੇ 'ਚ ਹੋਈ ਸੀ। ਮ੍ਰਿਤਕ ਦੇ ਦਿਲ ਨੂੰ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ। ਇਸ ਨੂੰ ਮੇਰਠ ਤੋਂ ਆਏ 45 ਸਾਲਾ ਦਿਲ ਦੇ ਮਰੀਜ਼ 'ਚ ਟਰਾਂਸਪਲਾਂਟ ਕੀਤਾ ਜਾਣਾ ਸੀ।

ਹਸਪਤਾਲ ਦੇ ਬੁਲਾਰੇ ਨੇ ਕਿਹਾ, “ਦਿਲ ਨੂੰ ਚਾਰਟਰਡ ਜਹਾਜ਼ ਰਾਹੀਂ ਜੈਪੁਰ ਤੋਂ ਦਿੱਲੀ ਲਿਆਂਦਾ ਗਿਆ ਸੀ। ਇਹ ਬੁੱਧਵਾਰ ਸ਼ਾਮ 7:50 ਵਜੇ ਏਅਰਪੋਰਟ ਟਰਮੀਨਲ-3 ਪਹੁੰਚਿਆ। ਉੱਥੋਂ, ਦਿਲ ਨੂੰ ਹਸਪਤਾਲ ਪਹੁੰਚਾਉਣ ਲਈ ਤਿਉਹਾਰਾਂ ਦੇ ਮੌਸਮ ਤੇ ਜਾਮ ਦੇ ਵਿਚਕਾਰ ਗ੍ਰੀਨ ਕੋਰੀਡੋਰ ਬਣਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੀ ਐਂਬੂਲੈਂਸ ਨੇ ਏਅਰਪੋਰਟ ‘ਤੇ ਦਿਲ ਦੀ ਉਡੀਕ ਕਰ ਰਹੀ ਸਿਰਫ 18 ਮਿੰਟਾਂ ਵਿਚ 18.3 ਕਿਲੋਮੀਟਰ ਦੀ ਦੂਰੀ ਨੂੰ ਕਵਰ ਕੀਤਾ ਤੇ ਇਸ ਨੂੰ ਮਰੀਜ਼ ਕੋਲ ਲਿਆਂਦਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਦੇ ਸੂਰਤ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਇੱਕ ਔਰਤ ਨੇ ਆਪਣਾ ਦਿਲ ਦਾਨ ਕੀਤਾ ਸੀ। ਇਸ ਤੋਂ ਬਾਅਦ ਹਾਰਟ ਨੂੰ ਸੂਰਤ ਤੋਂ ਚੇਨਈ ਲਿਆਂਦਾ ਗਿਆ। ਦੱਸ ਦੇਈਏ ਕਿ 1,610 ਕਿਲੋਮੀਟਰ ਦੀ ਇਹ ਯਾਤਰਾ ਸਿਰਫ 180 ਮਿੰਟਾਂ ਵਿੱਚ ਪੂਰੀ ਕੀਤੀ ਗਈ ਸੀ ਜਿਸ ਨੂੰ ਇੱਕ 15 ਸਾਲਾ ਵਿਦਿਆਰਥੀ 'ਚ ਟਰਾਂਸਪਲਾਂਟ ਕੀਤਾ ਗਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904