ਨਵੀਂ ਦਿੱਲੀ: ਧਨਤੇਰਸ ‘ਤੇ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਹੁੰਦਿਆਂ ਹੀ ਬਜਾਰਾਂ ‘ਚ ਰੌਣਕ ਪਰਤ ਆਈ ਹੈ। ਧਨਤੇਰਸ ‘ਤੇ ਸ਼ੁੱਭ ਮੰਨੇ ਜਾਣ ਵਾਲੇ ਸੋਨਾ ਚਾਂਦੀ ਦੀ ਖਰੀਦ ਵੀਰਵਾਰ ਵਧੀ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ-19 ਸੰਕਟ ਦੇ ਚੱਲਦਿਆਂ ਮੰਗ ਕਮਜੋਰ ਰਹਿਣ ਤੇ ਸਰਾਫਾ ਦੀਆਂ ਉੱਚੀਆਂ ਕੀਮਤਾਂ ਨਾਲ ਕਾਰੋਬਾਰ ਹਲਕਾ ਰਹਿ ਸਕਦਾ ਹੈ।
ਕੋਵਿਡ-19 ਸੰਕਟ ਦੇ ਚੱਲਦਿਆਂ ਨਰਮੀ ਦੀ ਮਾਰ ਝੱਲ ਰਹੇ ਬਜਾਰ ਨੂੰ ਲੰਬੇ ਸਮੇਂ ਤੋਂ ਦੀਵਾਲੀ ਦੇ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦਾ ਇੰਤਜਾਰ ਸੀ। ਹੁਣ ਗਾਹਕ ਸੋਨੇ ਚਾਂਦੀ ਦੀਆਂ ਵਧੀਆਂ ਕੀਮਤਾਂ ਦੇ ਬਾਵਜੂਦ ਇਸ ‘ਚ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ।
ਕੋਰੋਨਾ ਦੇ ਚੱਲਦਿਆਂ ਲੋਕ ਆਨਲਾਈਨ ਮੰਚ ‘ਤੇ ਖਰੀਦ ਨੂੰ ਦੇ ਰਹੇ ਤਰਜੀਹ
ਸੁਨਿਆਰਿਆਂ ਦਾ ਕਹਿਣਾ ਹੈ ਕਿ ਉਹ ਪੁਰਾਣੇ ਗਹਿਣਿਆਂ ਦੇ ਸਟੌਕ ਨੂੰ ਬਦਲ ਕੇ ਨਵੇਂ ਡਿਜਾਇਨ ਬਣਾ ਰਹੇ ਹਨ ਤਾਂ ਕਿ ਤਿਉਹਾਰੀ ਤੇ ਵਿਆਹ ਦੇ ਸੀਜ਼ਨ ‘ਚ ਮੰਗ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮੁੱਖ ਉਪਭੋਗਤਾ ਬਜਾਰਾਂ ‘ਚ ਕੋਵਿਡ 19 ਇਨਫੈਕਸ਼ਨ ਮਾਮਲਿਆਂ ਦੀ ਵਧਦੀ ਸੰਖਿਆਂ ਨੂੰ ਦੇਖਦਿਆਂ ਲੋਕਾਂ ਦੇ ਵਿਚ ਘਰ ਤੋਂ ਬਾਹਰ ਆਉਣ ‘ਚ ਸੰਕੋਚ ਦੇਖਿਆ ਦਾ ਰਿਹਾ ਹੈ। ਮਹਾਮਾਰੀ ਨੂੰ ਦੇਖਦਿਆਂ ਉਹ ਆਨਲਾਈਨ ਗਹਿਣੇ ਖਰੀਦਣ ਨੂੰ ਤਰਜੀਹ ਦੇ ਰਹੇ ਹਨ।
ਦਿੱਲੀ ‘ਚ ਪ੍ਰਦੂਸ਼ਣ ਦੇ ਮਸਲੇ ‘ਚ ਦੀਵਾਲੀ ਦੀ ਰਾਤ ਟੁੱਟ ਸਕਦਾ ਪਿਛਲੇ ਚਾਰ ਸਾਲ ਦਾ ਰਿਕਾਰਡ
ਸੋਨੇ ਦੀਆਂ ਕੀਮਤਾਂ 51,000 ਤੋਂ 53,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਵਿਚ ਬਣੀਆਂ ਹੋਈਆਂ ਹਨ। ਇਹ 2019 ਦੀ ਧਨਤੇਰਸ ਤੇ ਸੋਨੇ ਦੀ 38,096 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਤੋਂ 10 ਪ੍ਰਤੀਸ਼ਤ ਜਿਆਦਾ ਹੈ। ਇਸ ਤਰ੍ਹਾਂ ਚਾਂਦੀ ਦਾ ਭਾਅ ਵੀ 62,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਕਿ ਸੋਨੇ ਚਾਂਦੀ ਦੇ ਬਿਸਕੁਟ ਤੇ ਸਿੱਕਿਆਂ ਦਾ ਪ੍ਰਦਰਸ਼ਨ ਬਿਹਤਰ ਰਹੇਗਾ। ਉਨ੍ਹਾਂ ਕਿਹਾ ਇਸ ਸਾਲ ਡਿਜੀਟਲ ਸੋਨੇ ਤੇ ਹੋਰ ਆਨਲਾਈਨ ਮੰਚ ਨੂੰ ਬੜ੍ਹਤ ਮਿਲ ਸਕਦੀ ਹੈ।
ਪ੍ਰਦੂਸ਼ਣ ਕਾਬੂ ਕਰਨ ਲਈ ਵਿਸ਼ੇਸ਼ 'ਬੰਦੂਕਾਂ' ਦਾ ਇਸਤੇਮਾਲ, ਆਖਿਰ ਕੀ ਹੈ ਖਾਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਧਨਤੇਰਸ ‘ਤੇ ਪਰਤੀ ਬਜਾਰਾਂ ‘ਚ ਰੌਣਕ, ਸੋਨੇ-ਚਾਂਦੀ ਦੀ ਵਧੀ ਖਰੀਦ
ਏਬੀਪੀ ਸਾਂਝਾ
Updated at:
13 Nov 2020 09:10 AM (IST)
ਸੁਨਿਆਰਿਆਂ ਦਾ ਕਹਿਣਾ ਹੈ ਕਿ ਉਹ ਪੁਰਾਣੇ ਗਹਿਣਿਆਂ ਦੇ ਸਟੌਕ ਨੂੰ ਬਦਲ ਕੇ ਨਵੇਂ ਡਿਜਾਇਨ ਬਣਾ ਰਹੇ ਹਨ ਤਾਂ ਕਿ ਤਿਉਹਾਰੀ ਤੇ ਵਿਆਹ ਦੇ ਸੀਜ਼ਨ ‘ਚ ਮੰਗ ਨੂੰ ਪੂਰਾ ਕੀਤਾ ਜਾ ਸਕੇ।
- - - - - - - - - Advertisement - - - - - - - - -