ਨਵੀਂ ਦਿੱਲੀ: ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਚੁੱਕਾ ਹੈ। ਅਜਿਹੇ ‘ਚ ਜੇਕਰ ਦਿੱਲੀ ‘ਚ ਪਟਾਕੇ ਨਹੀਂ ਚਲਾਏ ਜਾਂਦੇ ਹਨ ਤਾਂ ਪੀਐਮ ਦਾ ਪੱਧਰ 2.5 ਜੋ ਕਿ ਪਿਛਲੇ ਚਾਰ ਸਾਲਾਂ ‘ਚ ਸਭ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਦੀ ਇਕ ਏਜੰਸੀ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਜਾਂਚਕਰਤਾ SAFAR ਨੇ ਕਿਹਾ ਕਿ ਦੀਵਾਲੀ ਦੌਰਾਨ ਪਟਾਕੇ ਨਾ ਚਲਾਉਣ ਨਾਲ ਪ੍ਰਦੂਸ਼ਣ ਪੱਧਰ ਬੇਹੱਦ ਖਰਾਬ ਸ਼੍ਰੇਣੀ ਦੀ ਉੱਪਰੀ ਸੀਮਾ ‘ਤੇ ਰਹਿਣ ਦੀ ਸੰਭਾਵਨਾ ਹੈ।
SAFAR ਨੇ ਕਿਹਾ ਬਿਲਕੁਲ ਪਟਾਕੇ ਨਾ ਚਲਾਉਣ ਦੀ ਸਥਿਤੀ ‘ਚ ਪੀਐਮ 2.5 ਦਾ ਪੱਧਰ ਪਿਛਲੇ ਚਾਰ ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ਤੇ ਰਹਿਣ ਦੀ ਸੰਭਾਵਨਾ ਹੈ। ਕਿਉਂਕਿ ਦਿੱਲੀ ‘ਚ ਸਤ੍ਹਾ ‘ਤੇ ਹਵਾ ਦੇ ਬਹੁਤ ਸ਼ਾਂਤ ਨਾ ਰਹਿਣ ਨਾਲ ਪ੍ਰਦੂਸ਼ਕਾਂ ਨੂੰ ਖਦੇੜਨ ‘ਚ ਮਦਦ ਕਰੇਗੀ।
ਦਿਲ ਤੇ ਫੇਫੜਿਆਂ ਦੀਆਂ ਪਰੇਸ਼ਾਨੀਆਂ ਪੈਦਾ ਕਰਦਾ ਹੈ ਵਧਦਾ ਪੀਐਮ
ਪੀਐਮ 2.5 ਅਜਿਹਾ ਕਣ ਹੈ ਜਿਸ ਦਾ ਵਿਆਸ ਇਨਸਾਨ ਦੇ ਬਾਲ ਦੇ ਵਿਆਸ ਦਾ ਮਹਿਜ਼ ਤਿੰਨ ਫੀਸਦ ਹੁੰਦਾ ਹੈ। ਤੇ ਇਹ ਦਿਲ ਤੇ ਫੇਫੜਿਆਂ ਦੀਆਂ ਪਰੇਸ਼ਾਨੀਆਂ ਪੈਦਾ ਕਰਦਾ ਹੈ। ਇਸ ਨਾਲ ਵਿਅਕਤੀ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਸਕਦੀ ਹੈ।
0 ਅਤੇ 50 ਦੇ ਵਿਚਕਾਰ ਏਕਿਊਆਈ 'ਚੰਗਾ', 51 ਅਤੇ 100 'ਸੰਤੁਸ਼ਟੀਜਨਕ' ਹੈ, 101 ਅਤੇ 200 'ਮੱਧਮ', 201 ਅਤੇ 300 'ਮਾੜੇ', 301 ਅਤੇ 400 'ਬਹੁਤ ਖ਼ਰਾਬ' ਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ।
SAFAR ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨਾਲ ਏਕਿਊਆਈ ਤੇ ਅਗਲੇ ਦੋ ਦਿਨਾਂ ‘ਚ ਮਾਮੂਲੀ ਤੋਂ ਮੱਧਮ ਵਾਧਾ ਹੋ ਸਕਦਾ ਹੈ। ਉਸਨੇ ਕਿਹਾ ਕਿ ਅੱਗ ਸਾੜਨ ਨਾਲ ਸਬੰਧਤ ਉਤਸਰਜਨ ਨਾਲ 15 ਨਵੰਬਰ ਤੋਂ ਤੜਕੇ ਪੀਐਮ 2.5 ‘ਚ ਵਾਧਾ ਹੋ ਸਕਦਾ ਹੈ। SAFAR ਨੇ ਕਿਹਾ ਦੀਵਾਲੀ ਦੀ ਰਾਤ ਹਵਾ ਗੁਣਵੱਤਾ ਬੇਹੱਦ ਖਰਾਬ ਦੀ ਉੱਪਰੀ ਸੀਮਾ ਤੇ ਗੰਭੀਰ ਸ਼੍ਰੇਣੀ ਦੀ ਸ਼ੁਰੂਆਤੀ ਬਿੰਦੂ ਦੇ ਵਿਚ ਰਹਿਣ ਦੀ ਸੰਭਾਵਨਾ ਹੈ।
ਪ੍ਰਦੂਸ਼ਣ ਕਾਬੂ ਕਰਨ ਲਈ ਵਿਸ਼ੇਸ਼ 'ਬੰਦੂਕਾਂ' ਦਾ ਇਸਤੇਮਾਲ, ਆਖਿਰ ਕੀ ਹੈ ਖਾਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ