ਦੁਨੀਆ ਦੀ ਸਭ ਤੋਂ ਮਹਿੰਗੀ ਅੱਠ ਕਰੋੜ ਦੀ ਵੋਦਕਾ ਬੋਤਲ ਚੋਰੀ
ਏਬੀਪੀ ਸਾਂਝਾ | 05 Jan 2018 11:11 AM (IST)
ਡੈਨਮਾਰਕ- ਡੈਨਮਾਰਕ ਤੋਂ ਚੋਰੀ ਦਾ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕੈਫ਼ੈ 'ਚੋਂ ਚੋਰਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਵੋਦਕਾ ਦੀ ਬੋਤਲ ਚੋਰੀ ਕਰ ਲਈ। ਇਸ ਬੋਤਲ ਦੀ ਕੀਮਤ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਸਕਦੇ ਹਨ। ਜਾਣਕਾਰੀ ਅਨੁਸਾਰ ਡੈਨਮਾਰਕ ਦੇ 'ਕੈਫ਼ੇ 33' ਤੋਂ ਚੋਰੀ ਹੋਈ ਇਸ ਸ਼ਰਾਬ ਦੀ ਬੋਤਲ ਦੀ ਕੀਮਤ 8 ਕਰੋੜ ਰੁਪਏ ਤੋਂ ਵੱਧ ਦੀ ਕੀਮਤ (1.3 ਮਿਲੀਅਨ ਡਾਲਰ) ਸੀ।ਜਿਸ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਸ਼ਰਾਬਾਂ 'ਚ ਕੀਤੀ ਜਾਂਦੀ ਹੈ। ਇਹ ਮਹਿੰਗੀ ਬੋਤਲ ਚੋਰੀ ਹੋਣ ਕਾਰਨ ਪੂਰੇ ਡੈਨਮਾਰਕ ਵਿਚ ਹੰਗਾਮਾ ਮੱਚਿਆ ਹੋਇਆ ਹੈ। ਪੁਲਿਸ ਨੇ ਚੋਰਾਂ ਨੂੰ ਕਾਬੂ ਕਰਨ ਲਈ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੈਨਮਾਰਕ ਪੁਲਿਸ ਅਧਿਕਾਰੀ ਨੁਡ ਹਵਾਸ ਨੇ ਇਸ ਸਬੰਧੀ ਦੱਸਿਆ ਕਿ 'ਕੈਫ਼ੇ 33' 'ਚ ਚੋਰੀ ਕਰਨ ਲਈ ਚੋਰਾਂ ਨੇ ਕੈਫ਼ੇ ਦੇ ਜਿੰਦਰੇ ਤੋੜੇ ਸਨ ਜਾਂ ਫਿਰ ਚਾਬੀ ਨਾਲ ਖੋਲ੍ਹੇ ਸੀ, ਇਹ ਦੱਸਣਾ ਅਜੇ ਮੁਸ਼ਕਿਲ ਹੈ।