ViralVideo: ਇੱਕ ਗੋਲਗੱਪੇ ਵੇਚਣ ਵਾਲਾ ਨੇ ਆਉਣ ਵਾਲੇ ਗਾਹਕਾਂ ਲਈ ਬੇਹੱਦ ਅਨੋਖਾ ਚੈਲੇਂਜ ਰੱਖਿਆ ਹੈ। ਇਸ ਚੈਲੇਂਜ ਮੁਤਾਬਕ ਇੱਕ ਗੋਲਗੱਪਾ ਖਾਣ ਵਾਲੇ ਵਿਅਕਤੀ ਨੂੰ ਪੂਰੇ 500 ਰੁਪਏ ਇਨਾਮ ਦੇ ਰੂਪ 'ਚ ਦਿੱਤੇ ਜਾਣਗੇ।


ਸੋਸ਼ਲ ਮੀਡੀਆ 'ਤੇ ਕਦੋਂ ਕੀ ਵਾਇਰਲ ਹੋ ਜਾਵੇ ਕੁਝ ਨਹੀਂ ਪਤਾ। ਫੂਡ ਬਲਾਗਰ ਕਈ ਤਰ੍ਹਾਂ ਦੇ ਵੀਡੀਓਜ਼ ਬਣਾ ਕੇ ਸ਼ੇਅਰ ਕਰਦਾ ਰਹਿੰਦਾ ਹੈ। ਅੱਜਕਲ੍ਹ ਸੋਸ਼ਲ ਮੀਡੀਆ (Social Media Viral Video) ‘ਤੇ ਪਿਛਲੇ ਕੁਝ ਦਿਨਾਂ ਤੋਂ ਇਕ ਗੋਲਗੱਪਾ ਚੈਲੇਂਜ ਬਹੁਤ ਟ੍ਰੇਂਡ ਕਰ ਰਿਹਾ ਹੈ।



ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਗੋਲਗੱਪੇ ਵੇਚਣ ਵਾਲਾ ਆਉਣ ਵਾਲੇ ਗਾਹਕਾਂ ਲਈ ਬੇਹੱਦ ਅਨੋਖਾ ਚੈਲੇਂਜ (Golgappa Challenge) ਰੱਖ ਰਿਹਾ ਹੈ। ਇਸ ਚੈਲੇਂਜ ਮੁਤਾਬਕ ਇਕ ਗੋਲਗੱਪਾ ਖਾਣ ਵਾਲੇ ਵਿਅਕਤੀ ਨੂੰ ਪੂਰੇ 500 ਰੁਪਏ ਦਿੱਤੇ ਜਾਣਗੇ। ਇਸ ਚੈਲੇਂਜ ਬਾਰੇ ਤੁਹਾਨੂੰ ਲੱਗ ਰਿਹਾ ਹੋਵੇਗਾ ਕੀ ਇੱਕ ਮਿੰਟ 'ਚ ਇੱਕ ਗੋਲਗੱਪਾ ਖਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਸ ਚੈਲੇਂਜ ਨਾਲ ਇੱਕ ਖਾਸ ਗੱਲ ਇਹ ਹੈ ਕਿ ਇਹ ਗੋਲਗੱਪਾ ਬਹੁਤ ਵੱਡੇ ਸਾਈਜ ਦਾ ਹੈ ਤੇ ਇਸ ਨੂੰ ਖਾਂਦੇ ਸਮੇਂ ਪਾਣੀ ਦੀ ਇਕ ਬੂੰਦ ਵੀ ਜ਼ਮੀਨ 'ਤੇ ਨਹੀਂ ਡਿੱਗਣੀ ਚਾਹੀਦੀ।


ਜ਼ਿਕਰਯੋਗ ਹੈ ਕਿ ਇਹ ਫੂਡ ਚੈਲੇਂਜ ਆਗਰਾ-ਫਿਰੋਜ਼ਾਬਾਦ ਹਾਈਵੇਅ ਦੇ ਹੇਠਾਂ ਲਾਉਣ ਵਾਲੇ ਇਕ ਗੋਲਗੱਪੇ ਵਾਲੇ ਨੇ ਸ਼ੁਰੂ ਕੀਤਾ ਹੈ। ਚੈਲੇਂਜ ਪੂਰਾ ਨਾ ਕਰਨ 'ਤੇ ਤੁਹਾਨੂੰ 100 ਰੁਪਏ ਗੋਲਗੱਪੇ ਵਾਲੇ ਨੂੰ ਦੇਣੇ ਪੈਣਗੇ। ਦੱਸ ਦੇਈਏ ਕਿ ਇਸ ਚੈਲੇਂਜ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਪਰ ਹਾਲੇ ਤਕ ਕੋਈ ਵੀ ਇਸ ਨੂੰ ਪੂਰਾ ਨਹੀਂ ਕਰ ਸਕਿਆ।


ਇਹ ਵੀ ਪੜ੍ਹੋ: 'ਸਕਿਨ ਟੂ ਸਕਿਨ ਸੰਪਰਕ ਜ਼ਰੂਰੀ ਨਹੀਂ', SC ਨੇ POCSO 'ਤੇ ਹਾਈ ਕੋਰਟ ਦਾ ਫੈਸਲਾ ਪਲਟਿਆ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904