ਵਾਸ਼ਿੰਗਟਨ: ਕਿਸੇ ਵੀ ਦੇਸ਼ ਲਈ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਦੁਨੀਆ ਦੇ ਕਈ ਦੇਸ਼ ਉਲਟ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਉੱਥੇ ਰੁਜ਼ਗਾਰ ਤਾਂ ਹੈ, ਪਰ ਕੰਮ ਕਰਨ ਵਾਲੇ ਲੋਕ ਨਹੀਂ ਮਿਲ ਰਹੇ। ਇਹ ਸਭ ਕੁਝ 'ਦ ਗ੍ਰੇਟ ਰੇਜਿਗ੍ਰੇਸ਼ਨ' ਕਾਰਨ ਹੋ ਰਿਹਾ ਹੈ। ਅਮਰੀਕਾ ਵਿੱਚ ਇਸ ਸਾਲ ਹੁਣ ਤੱਕ 3.4 ਕਰੋੜ ਲੋਕ ਅਸਤੀਫਾ ਦੇ ਚੁੱਕੇ ਹਨ। ਇਕੱਲੇ ਸਤੰਬਰ ਮਹੀਨੇ ਵਿਚ ਇੱਥੇ ਨੌਕਰੀ ਛੱਡਣ ਵਾਲਿਆਂ ਦਾ ਅੰਕੜਾ 44 ਲੱਖ ਹੈ।
ਰਿਪੋਰਟ ਮੁਤਾਬਕ OECD ਦੇਸ਼ਾਂ ਦੇ 2 ਕਰੋੜ ਲੋਕ ਕੋਰੋਨਾ ਤੋਂ ਬਾਅਦ ਕੰਮ 'ਤੇ ਵਾਪਸ ਨਹੀਂ ਆਏ। ਦੁਨੀਆ ਦੇ 41% ਕਾਮੇ ਇਸ ਸਾਲ ਆਪਣੀਆਂ ਨੌਕਰੀਆਂ ਬਦਲਣ ਦੀ ਤਿਆਰੀ ਕਰ ਰਹੇ ਹਨ। ਬ੍ਰਿਟੇਨ, ਜਰਮਨੀ ਤੇ ਭਾਰਤ ਦੀਆਂ ਕੰਪਨੀਆਂ ਵੀ ਹੁਨਰਮੰਦ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਹੀਆਂ ਹਨ।
ਦੱਸ਼ ਦਈਏ ਕਿ ਦ ਗ੍ਰੇਟ ਰੇਜਿਗ੍ਰੇਸ਼ਨ ਟਰਮ ਪਹਿਲੀ ਵਾਰ 2019 ਵਿੱਚ ਟੈਕਸਾਸ ਦੇ ਇੱਕ ਪ੍ਰੋਫੈਸਰ, ਐਂਥਨੀ ਕਲੋਟਜ਼ ਦੁਆਰਾ ਤਿਆਰ ਕੀਤਾ ਗਿਆ ਸੀ। ਉਨ੍ਹਾਂ ਭਵਿੱਖਬਾਣੀ ਕੀਤੀ ਸੀ ਕਿ ਲੱਖਾਂ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਭੱਜ ਜਾਣਗੇ। ਸਿਰਫ 2 ਸਾਲਾਂ ਦੇ ਅੰਦਰ ਹੀ ਇਹ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ। ਨੌਕਰੀ ਤੋਂ ਅਸਤੀਫਾ ਦੇਣ ਦੇ ਕਈ ਕਾਰਨਾਂ ਵਿੱਚ ਬੇਰੁਜ਼ਗਾਰੀ ਭੱਤਾ, ਘੱਟ ਤਨਖਾਹ, ਪਰਿਵਾਰ ਤੋਂ ਦੂਰੀ, ਤਬਾਦਲਾ, ਕੋਰੋਨਾ ਦਾ ਡਰ ਸ਼ਾਮਲ ਹੈ, ਪਰ ਇਹ ਅੱਧੀ ਕਹਾਣੀ ਹੈ। ਦ ਗ੍ਰੇਟ ਰੇਜਿਗ੍ਰੇਸ਼ਨ ਦਾ ਸਭ ਤੋਂ ਵੱਡਾ ਕਾਰਨ ਕੰਮ ਤੇ ਜੀਵਨ ਵਿੱਚ ਸੰਤੁਲਨ ਹੈ।
ਲੰਬੇ ਸਮੇਂ ਤੋਂ ਸਾਡੀ ਜ਼ਿੰਦਗੀ ਕੰਮ ਦੇ ਦੁਆਲੇ ਘੁੰਮਦੀ ਰਹੀ ਹੈ। ਅਸੀਂ ਦਫ਼ਤਰ ਦੇ ਕੈਲੰਡਰ ਅਨੁਸਾਰ ਆਪਣੀ ਜ਼ਿੰਦਗੀ ਦੀ ਯੋਜਨਾ ਬਣਾਉਂਦੇ ਹਾਂ। ਦੋਸਤਾਂ ਨੂੰ ਵੀਕੈਂਡ 'ਤੇ ਹੀ ਮਿਲ ਸਕਦੇ ਹਾਂ। ਕੰਮ ਲਈ ਦੋਸਤਾਂ ਦੇ ਵਿਆਹਾਂ ਨੂੰ ਛੱਡ ਦਿੰਦੇ ਹਾਂ। ਮਾਪੇ ਅਧਿਆਪਕ ਮੀਟਿੰਗ ਦੀ ਬਜਾਏ ਦਫ਼ਤਰੀ ਮੀਟਿੰਗ ਨੂੰ ਤਰਜੀਹ ਦਿੰਦੇ ਹਨ।
ਮਹਾਂਮਾਰੀ ਨੇ ਸਭ ਕੁਝ ਉਲਟਾ ਦਿੱਤਾ ਅਤੇ ਲੱਖਾਂ ਲੋਕਾਂ ਨੇ ਆਪਣੇ ਜੀਵਨ ਬਾਰੇ ਮੁੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। Limeade ਦੇ ਇੱਕ ਸਰਵੇਖਣ ਅਨੁਸਾਰ, 40% ਲੋਕ ਬਰਨਆਊਟ ਕਾਰਨ ਆਪਣੀ ਨੌਕਰੀ ਛੱਡ ਰਹੇ ਹਨ। ਲੋਕ ਇੱਕ ਅਜਿਹੀ ਨੌਕਰੀ ਚਾਹੁੰਦੇ ਹਨ ਜੋ ਲਚਕਦਾਰ ਹੋਵੇ, ਕੰਮ ਦੇ ਘੱਟ ਘੰਟੇ ਤੇ ਹਫ਼ਤੇ ਵਿੱਚ ਘੱਟ ਦਿਨ ਵਾਲੀ ਯਾਨੀ, ਅਜਿਹੀ ਨੌਕਰੀ ਜੋ ਉਨ੍ਹਾਂ ਦੀ ਜੀਵਨ ਸ਼ੈਲੀ ਅਨੁਸਾਰ ਫਿੱਟ ਹੋਵੇ।
ਨੌਕਰੀ ਛੱਡਣ ਵਿੱਚ ਨੌਜਵਾਨ ਸਭ ਤੋਂ ਅੱਗੇ ਹਨ। ਲਿੰਕਡਇਨ ਦੀ ਇੱਕ ਰਿਪੋਰਟ ਦੇ ਅਨੁਸਾਰ, 80% ਜਨਰੇਸ਼ਨ G, 50% Millennials, 31% ਜਨਰੇਸ਼ਨ X ਅਤੇ 5% ਬੇਬੀ ਬੂਮਰ ਆਪਣੀਆਂ ਮੌਜੂਦਾ ਨੌਕਰੀਆਂ ਛੱਡਣਾ ਚਾਹੁੰਦੇ ਹਨ। The Great Relocation ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਾਸਿਪੈਲਿਟੀ ਤੇ ਹੈਲਥ ਕੇਅਰ ਹੈ।
ਕੰਪਨੀਆਂ ਕੀ ਕਰ ਰਹੀਆਂ ਹਨ?
ਫਾਰਚਿਊਨ ਅਤੇ ਡੇਲੋਇਟ ਨੇ ਸਾਂਝੇ ਤੌਰ 'ਤੇ 117 CEO ਦਾ ਇੱਕ ਤਾਜ਼ਾ ਸਰਵੇਖਣ ਕੀਤਾ। ਸਰਵੇਖਣ ਦੇ ਅਨੁਸਾਰ, 73% CEO ਦਾ ਮੰਨਣਾ ਹੈ ਕਿ ਹੁਨਰਮੰਦ ਮਜ਼ਦੂਰਾਂ ਦੀ ਘਾਟ ਅਗਲੇ 12 ਮਹੀਨਿਆਂ ਵਿੱਚ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਤ ਕਰ ਸਕਦੀ ਹੈ। 57% CEOs ਦਾ ਮੰਨਣਾ ਹੈ ਕਿ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਤੇ ਭਰਤੀ ਕਰਨਾ ਉਨ੍ਹਾਂ ਦੀ ਸੰਸਥਾ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ 51% ਦਾ ਮੰਨਣਾ ਹੈ ਕਿ ਇੱਥੇ ਚੰਗੇ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਕੰਪਨੀਆਂ ਲੋਕਾਂ ਨੂੰ ਨੌਕਰੀਆਂ 'ਤੇ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰ ਰਹੀਆਂ ਹਨ। ਕੁਝ ਫੂਡ ਕੂਪਨ ਵੰਡ ਰਹੇ ਹਨ, ਕੁਝ ਹਫ਼ਤੇ ਭਰ ਦੀਆਂ ਜਨਤਕ ਛੁੱਟੀਆਂ ਦੀ ਪੇਸ਼ਕਸ਼ ਕਰ ਰਹੇ ਹਨ, ਪਰ ਜੇ ਉਹ ਦ ਗ੍ਰੇਟ ਰੇਜਿਗ੍ਰੇਸ਼ਨ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਰਮਚਾਰੀ ਦੀ ਜ਼ਿੰਦਗੀ ਵਿੱਚ ਡੀਪ ਡਾਇਵ ਕਰਨੀ ਪਵੇਗੀ। ਅੱਜ ਦੇ ਯੁੱਗ ਵਿੱਚ ਸਿਰਫ਼ ਤਨਖ਼ਾਹ ਹੀ ਕਾਫ਼ੀ ਨਹੀਂ ਹੈ।
ਇਹ ਵੀ ਪੜ੍ਹੋ: ਘਰ ਤੋਂ ਹੀ ਸ਼ੁਰੂ ਕਰ ਸਕਦੇ ਹੋ ਇਹ ਬਿਜਨੈਸ, ਹਰ ਮਹੀਨੇ 20 ਹਜ਼ਾਰ ਤੋਂ ਵੱਧ ਦੀ ਕਮਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/