✕
  • ਹੋਮ

ਇੱਥੇ ਮਹਿਲਾ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ ਕਵਾਰੇ ਮੁੰਡਿਆਂ ਦਾ ਵਿਆਹ

ਏਬੀਪੀ ਸਾਂਝਾ   |  19 Dec 2016 04:49 PM (IST)
1

ਮੀਡੀਆ ਰਿਪੋਰਟ ਦੇ ਮੁਤਾਬਿਕ ਹਾਲ ਹੀ ਇੱਕ ਮ੍ਰਿਤ ਮਹਿਲਾ ਦੇ ਰਿਸ਼ਤੇਦਾਰਾਂ ਨੇ ਇਸ ਵਿਆਹ ਲਈ ਮੁੰਡੇ ਵਾਲਿਆਂ ਤੋਂ ਇੱਕ ਲੱਖ 80 ਹਜ਼ਾਰ ਯੂਆਨ ਯਾਨੀ ਕਿ ਕਰੀਬ 18 ਲੱਖ ਰੁਪਏ ਲਏ। ਇਸ ਪ੍ਰਥਾ ਨੂੰ ਚੀਨ ਦੀ ਸਰਕਾਰ ਗ਼ੈਰਕਾਨੂੰਨੀ ਘੋਸ਼ਿਤ ਕਰ ਚੁੱਕੀ ਹੈ, ਲੇਕਿਨ ਫਿਰ ਵੀ ਲੋਕ ਚੋਰੀ-ਛੁਪੇ ਇਸ ਰਿਵਾਜ ਨੂੰ ਨਿਭਾ ਰਹੇ ਹਨ।

2

ਅਜਿਹੇ ਵਿੱਚ ਮਰਨ ਦੇ ਬਾਅਦ ਵੀ ਇਸ ਪ੍ਰਥਾ ਦੇ ਚੱਲਦੇ ਕਬਰ ਵਿੱਚ ਦਫ਼ਨ ਔਰਤਾਂ ਸ਼ਿਕਾਰ ਹੋ ਰਹੀਆਂ ਹਨ, ਕਿਉਂਕਿ ਸ਼ਾਦੀਸ਼ੁਦਾ ਔਰਤਾਂ ਦੀ ਲਾਸ਼ ਦੀ ਬੋਲੀ ਲਗਾਈ ਜਾ ਰਹੀ ਹੈ। ਇੱਕ ਰਿਪੋਰਟ ਦੇ ਮੁਤਾਬਿਕ ਇੱਕ ਮ੍ਰਿਤ ਮਹਿਲਾ ਦੀ ਲਾਸ਼ ਦੀ ਕੀਮਤ 20000 ਡਾਲਰ ਤੱਕ ਪਹੁੰਚ ਗਈ ਹੈ।

3

ਚੀਨ ਵਿੱਚ 3000 ਸਾਲਾਂ ਤੋਂ ਚੱਲੀ ਆ ਰਹੀ ਇਸ ਵਿਆਹ ਦੀ ਪ੍ਰਥਾ ਦੇ ਪਿੱਛੇ ਮਾਨਤਾ ਹੈ ਕਿ ਮੁੰਡੇ ਦੀ ਮੌਤ ਦੇ ਬਾਅਦ ਉਸ ਦੀ ਕਬਰ ਦੇ ਬਗ਼ਲ ਵਿੱਚ ਕਿਸੇ ਸ਼ਾਦੀਸ਼ੁਦਾ ਮਹਿਲਾ ਦੀ ਕਬਰ ਬਣਾ ਦੇਣ ਨਾਲ ਉਹ ਮੁੰਡਾ ਅਗਲੇ ਜਨਮ ਵਿੱਚ ਕਵਾਰਾ ਨਹੀਂ ਰਹਿੰਦਾ।

4

ਵਿਆਹ ਦੀਆਂ ਅਜੀਬੋ-ਗ਼ਰੀਬ ਰਸਮਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਲੇਕਿਨ ਚੀਨ ਦੇ ਕੁੱਝ ਪੇਂਡੂ ਇਲਾਕਿਆਂ ਵਿੱਚ ਨਿਭਾਈ ਜਾਣ ਵਾਲੀ ਇਸ ਰਸਮ ਦੇ ਬਾਰੇ ਜਾਣ ਕੇ ਹੈਰਾਨ ਹੋ ਜਾਉਗੇ। ਇੱਥੇ ਕਵਾਰੇ ਮੁੰਡਿਆਂ ਦਾ ਵਿਆਹ ਕੁੜੀ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ। ਇਸ ਖ਼ੌਫ਼ਨਾਕ ਵਿਆਹ ਵਿੱਚ ਕੁੜੀ ਦੀ ਲਾਸ਼ ਨੂੰ ਕਬਰਸਤਾਨ ਤੋਂ ਕੱਢ ਕੇ ਕਵਾਰੇ ਮੁੰਡੇ ਦਾ ਵਿਆਹ ਉਸ ਨਾਲ ਕਰਵਾਇਆ ਜਾਂਦਾ ਹੈ।

  • ਹੋਮ
  • ਅਜ਼ਬ ਗਜ਼ਬ
  • ਇੱਥੇ ਮਹਿਲਾ ਦੀ ਲਾਸ਼ ਨਾਲ ਕਰਵਾਇਆ ਜਾਂਦਾ ਹੈ ਕਵਾਰੇ ਮੁੰਡਿਆਂ ਦਾ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.