ਡਾਂਸ ਦਾ ਜੁਨੂੰਨ ਅਜਿਹਾ ਕਿ ਤੰਦਰੁਸਤ ਲੋਕਾਂ ਨੂੰ ਪਾਈ ਮਾਤ
ਇਨ੍ਹਾਂ ਵਿੱਚ tephen petronio, Venezuelan Javier, Rachid Ouramdane ਆਦਿ ਸ਼ਾਮਲ ਹਨ।
ਡਾਂਸ ਕੰਪਨੀ ਨੇ ਇੰਡਸਟ੍ਰੀ ਦੇ ਪ੍ਰਸਿੱਧ ਲੋਕਾਂ ਨਾਲ ਵੀ ਕੰਮ ਕੀਤਾ ਹੋਇਆ ਹੈ।
ਇਸ ਤੋਂ ਬਾਅਦ ਫ੍ਰੈਂਚ ਡਾਂਸਰ ਲਾਰਾ ਪੇਟੇਅ ਹਨ, ਜਿਨ੍ਹਾਂ ਦਾ ਇੱਕ ਹੱਥ ਬਚਪਨ ਤੋਂ ਹੀ ਨਹੀਂ ਹੈ। ਉਨ੍ਹਾਂ ਮੁਤਾਬਕ ਜਿਸ ਦਿਨ ਤੋਂ candoco contemporary ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋਈ ਹੈ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਪਾਹਜ ਵੀ ਬਹੁਤ ਕੁਝ ਕਰ ਸਕਦੇ ਹਨ।
ਗਰੁੱਪ ਦੀ ਸਹਿ ਨਿਰਦੇਸ਼ਕਾ ਬੇਨ ਰਾਈਟ ਨੇ ਕੋਰੀਓਗ੍ਰਾਫੀ ਵਿੱਚ ਪੂਰੇ 30 ਸਾਲ ਗੁਜ਼ਾਰਨ ਤੋਂ ਬਾਅਦ ਇਸ ਗਰੁੱਪ ਦੀ ਮੈਂਬਰ ਬਣੀ ਸੀ।
ਗਰੁੱਪ ਦੇ ਦੂਜੇ ਮੈਂਬਰ ਜੋਇਲ ਬ੍ਰਾਊਨ ਕਹਿੰਦੇ ਹਨ ਕਿ ਉਹ ਇੱਕ ਅਪਾਹਜ ਹਨ ਤੇ ਵ੍ਹੀਲ ਚੇਅਰ ਸਹਾਰੇ ਡਾਂਸ ਕਰਦੇ ਹਨ।
ਸਾਲ 1991 ਵਿੱਚ candoco ਦੀ ਸਥਾਪਨਾ ਕੀਤੀ ਗਈ ਸੀ ਜਿਸ ਵਿੱਚ ਸਿਰਫ਼ ਉਹੀ ਲੋਕ ਸ਼ਾਮਲ ਹੋ ਸਕਦੇ ਸਨ ਜੋ ਕਿਸੇ ਨਾ ਕਿਸੇ ਅੰਗ ਤੋਂ ਵਾਂਝੇ ਹੋਣ।
ਇਨ੍ਹਾਂ ਦਾ ਨਾਚ ਵੱਖਰੇ ਕਿਸਮ ਦਾ ਹੈ। ਟੀਮ ਦੇ ਮੈਂਬਰ ਡੇਵਿਡ ਕਲਾਰਕ ਮੁਤਾਬਕ ਉਹ ਆਪਣੇ ਸ਼ਰੀਰ ਦਾ ਇਸਤੇਮਾਲ ਇਸ ਢੰਗ ਨਾਲ ਕਰਦੇ ਹਨ ਕਿ ਪਤਾ ਲੱਗ ਸਕੇ ਤੁਹਾਡਾ ਸ਼ਰੀਰ ਕਿੰਨਾ ਅਦਭੁਤ ਹੈ।
ਲੰਦਨ ਦੇ candoco contemporary ਗਰੁੱਪ ਦੇ ਸਾਰੇ ਮੈਂਬਰ ਆਪਣੇ ਕਿਸੇ ਨਾਲ ਕਿਸੇ ਅੰਗ ਤੋਂ ਅਧੂਰੇ ਹਨ, ਪਰ ਉਨ੍ਹਾਂ ਇਸ ਘਾਟ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਇਸ ਗਰੁੱਪ ਦੇ ਸੱਤ ਮੈਂਬਰ ਹਨ, ਜੋ ਆਪਣੇ ਡਾਂਸ ਵਿੱਚ ਬਿਹਤਰੀਨ ਪ੍ਰੋਫਾਰਮਰ ਹਨ।