ਕ੍ਰੈਡਿਟ ਕਾਰਡ ਖਾਂਦੀ ਇਹ ਵਾਸ਼ਿੰਗ ਮਸ਼ੀਨ
ਇਹ ਤਸਵੀਰਾਂ ਕੈਥੀ ਨੇ ਬੋਰਡਪਾਂਡਾ ’ਚੇ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ ਹੈ।
ਕੈਥੀ ਨੇ ਕਿਹਾ ਕਿ ਜੇ ਤੁਹਾਡਾ ਕੋਈ ਕੀਮਤੀ ਸਾਮਾਨ ਗੁਆਚ ਜਾਵੇ ਜਾਂ ਕਿਸੇ ਹੋਰ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣਾ ਵਾਸ਼ਿੰਗ ਮਸ਼ੀਨ ਜ਼ਰੂਰ ਚੈੱਕ ਕਰ ਲਓ। ਕੀ ਪਤਾ ਭੁੱਖੀ ਹੋਣ ਕਾਰਨ ਮਸ਼ੀਨ ਤੁਹਾਡਾ ਕੀਮਤੀ ਸਮਾਨ ਖਾ ਗਈ ਹੋਵੇ।
ਕੈਥੀ ਦੇ ਪਤੀ ਦੇ ਪਤੀ ਨੇ ਜਦੋਂ ਇੱਕ ਖਰਾਬ ਮਸ਼ੀਨ ਦਾ ਪਿਛਲਾ ਹਿੱਸਾ ਖੋਲ੍ਹਿਆ ਤਾਂ ਉਸ ਵਿੱਚੋਂ ਕਾਫ਼ੀ ਸਾਰੇ ਕੱਪੜੇ ਨਿਕਲੇ। ਇਨ੍ਹਾਂ ’ਚ ਨਾ ਸਿਰਫ਼ ਜ਼ੁਰਾਬਾਂ ਸੀ, ਜੋ ਆਮ ਤੌਰ ’ਤੇ ਮਸ਼ੀਨ ਵਿੱਚ ਫਸ ਜਾਂਦੀਆਂ ਹਨ, ਬਲਕਿ ਕ੍ਰੈਡਿਟ ਕਾਰਡ, ਅੰਡਰਵੀਅਰਸ ਤੇ 7 ਡਾਲਰਾਂ ਦੇ ਸਿੱਕੇ ਵੀ ਨਿਕਲੇ।
ਕੈਲੀਫੋਰਨੀਆ ਦੀ ਰਹਿਣ ਵਾਲੀ ਕੈਥੀ ਹਿੰਜ ਲਿਖਦੀ ਹੈ ਕਿ ਉਹ ਤੇ ਉਸ ਦਾ ਪਤੀ, ਦੋਵੇਂ ਪ੍ਰਾਪਰਟੀ ਮੈਨੇਜਰ ਹਨ। ਇਸ ਤੋਂ ਪਹਿਲਾਂ ਉਸ ਦਾ ਪਤੀ ਵਾਸ਼ਿੰਗ ਮਸ਼ੀਨ ਠੀਕ ਕਰਨ ਦਾ ਕੰਮ ਕਰਦਾ ਸੀ। ਇਨ੍ਹਾਂ 25 ਸਾਲਾਂ ਵਿੱਚ ਕੰਮ ਬਦਲਣ ਤੋਂ ਪਹਿਲਾਂ ਉਸ ਕੋਲ ਅਜਿਹਾ ਮਾਮਲਾ ਵੀ ਆਇਆ ਜਿਸ ਨੂੰ ਵੇਖ ਕੇ ਉਹ ਦੰਗ ਰਹਿ ਗਿਆ।
ਅਕਸਰ ਵੇਖਿਆ ਜਾਂਦੀ ਹੈ ਕਿ ਜਦੋਂ ਪੁਰਾਣੀਆਂ ਵਾਸ਼ਿੰਗ ਮਸ਼ੀਨਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਉਨ੍ਹਾ ਵਿੱਚੋਂ ਜ਼ੁਰਾਬਾਂ ਤੇ ਕਈ ਤਰ੍ਹਾਂ ਦਾ ਕਚਰਾ ਨਿਕਲਦਾ ਹੈ ਪਰ ਇੱਕ ਮਾਮਲਾ ਅਜਿਹਾ ਆਇਆ ਹੈ ਜਿਸ ਵਿੱਚ ਮਸ਼ੀਨ ’ਚੋਂ ਕ੍ਰੈਡਿਟ ਕਾਰਡ ਨਿਕਲਦੇ ਹਨ।