ਇਸ ਸਮਾਰਟਫੋਨ ਨੇ ਸੈਮਸੰਗ, ਐਪਲ ਤੇ ਸ਼ਿਓਮੀ ਨੂੰ ਵੀ ਪਛਾੜਿਆ
ਸੀਐਮਆਰ ਦਾ ‘ਰਿਟੇਲ ਸੈਂਟੀਮੈਂਟ ਇੰਡੈਕਸ 2018’ ਸਰਵੇਖਣ ਭਾਰਤ ਦੇ 10 ਮੁੱਖ ਸ਼ਹਿਰਾਂ ਵਿੱਚ ਕੀਤਾ ਗਿਆ ਜਿਨ੍ਹਾਂ ’ਚ ਦਿੱਲੀ, ਬੰਗਲੁਰੂ, ਚੇਨਈ, ਕੋਲਕਾਤਾ, ਗੁਹਾਟੀ ਤੇ ਹੋਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਰਵੇਖਣ ਦੇ ਨਤੀਜਿਆਂ ਨੇ ਪੁਸ਼ਟੀ ਕੀਤੀ ਹੈ ਕਿ ਰਿਟੇਲ ਸੈਕਟਰ ਨੇ ਭਰੋਸੇ ਦੇ ਨਾਲ-ਨਾਲ ਸਮੇਂ ’ਤੇ ਭੁਗਤਾਨ ਵਿੱਚ ਲਾਵਾ ਨੂੰ ਪਹਿਲਾ ਸਥਾਨ ਦਿੱਤਾ ਹੈ।
ਸੀਐਮਆਰ ’ਚ ਯੂਜ਼ਰ ਰਿਸਰਚ ਪ੍ਰੈਕਟਿਸ ਦੇ ਮੁਖੀ ਸੱਤਿਆ ਮੋਹੰਤੀ ਨੇ ਕਿਹਾ ਕਿ ਚੀਨੀ ਮੋਬਾਈਲ ਹੈਂਡਸੈੱਟ ਬਰਾਂਡਾਂ ਦੇ ਸਖ਼ਤ ਮੁਕਾਬਲੇ ਦੇ ਬਾਵਜੂਦ ਲਾਵਾ ਨੇ ਸੈਮਸੰਗ ਨਾਲ ਆਫਲਾਈਨ ਰਿਟੇਲ ਮੀਡੀਅਮ ਵਿੱਚ ਆਪਣੀ ਥਾਂ ਕਾਇਮ ਰੱਖ ਹੈ।
ਸਾਈਬਰ ਮੀਡੀਆ ਰਿਸਰਚ (ਸੀਐਮਆਰ) ਮੁਤਾਬਕ ‘ਰਿਟੇਲ ਸੈਂਟੀਮੈਂਟ ਇੰਡੈਕਸ 2018’ ਪ੍ਰਕਿਰਿਆ ਵਿੱਚ ਭਾਗੀਦਾਰਾਂ ਲਈ ਮੁੱਖ ਸੇਲਜ਼ ਸਕੀਮ, ਸਮੇਂ ਤੋਂ ਪਹਿਲਾਂ ਭੁਗਤਾਨ ਤੇ ਸੌਦੇ ਵਿੱਚ ਪਾਰਦਰਸ਼ਤਾ ਸ਼ਾਮਲ ਕੀਤੀ ਗਈ ਸੀ।
ਇਸ ਸੂਚੀ ਵਿੱਚ ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ’ਤੇ ਸਭ ਤੋਂ ਵੱਧ ਭਰੋਸਾ ਜਤਾਉਂਦਿਆਂ ਇਸ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਜਦਕਿ ਸੈਮਸੰਗ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਦੇਸ਼ ਦੇ ਸਭ ਤੋਂ ਵੱਧ ਭਰੋਸੇਮੰਦ ਸਮਾਰਟਫੋਨ ਬਰਾਂਡ ਦੀ ਸੂਚੀ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਭਾਰਤੀ ਸਮਾਰਟਫੋਨ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ।