Oppo ਨੇ ਉਤਾਰਿਆ 25 ਮੈਗਾਪਿਕਸਲ ਕੈਮਰਾ ਵਾਲੇ ਐਫ 7 ਦਾ ਨਵਾਂ ਰੰਗ
Oppo ਐਫ 7 ਕਲਰ ਓਐਸ 5.0 'ਤੇ ਚੱਲਦਾ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਪਿਛਲੇ ਵਰਸ਼ਨ ਐਫ 5 ਤੋਂ ਇਹ 80% ਜ਼ਿਆਦਾ ਤੇਜ਼ ਹੈ।
ਇਸ ਸਮਾਰਟਫ਼ੋਨ ਵਿੱਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜੋ ਰੀਅਲ ਟਾਈਮ ਹਾਈ ਡਾਇਨਾਮਿਕ ਰੇਂਜ (ਐਚਡੀਆਰ) ਸੈਂਸਰ ਨਾਲ ਲੈਸ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਮਾਰਟਫ਼ੋਨ ਤੇਜ਼ ਤੇ ਬਿਹਤਰ ਪ੍ਰਦਰਸ਼ਨ ਲਈ 6 ਜੀਬੀ ਰੈਮ ਨਾਲ ਲੈਸ ਹੈ। ਇਸ ਦੀ ਵਿਕਰੀ 21 ਅਪ੍ਰੈਲ ਤੋਂ ਫਲਿੱਪਕਾਰਟ, ਅਮੇਜ਼ਨ, ਪੇਟੀਐਮ ਤੋਂ ਇਲਾਵਾ ਦੇਸ਼ ਭਰ ਦੇ ਸਾਰੇ ਓਪੋ ਰਿਟੇਲ ਸਟੋਰਜ਼ 'ਤੇ ਕੀਤੀ ਜਾਵੇਗੀ।
ਇਸ ਸਮਾਰਟਫ਼ੋਨ ਦੀਆਂ ਹੋਰ ਖ਼ੂਬੀਆਂ ਬਾਰੇ ਗੱਲ ਕਰੀਏ ਤਾਂ Oppo ਐਫ 7 ਕੰਪਨੀ ਦਾ ਪਹਿਲਾ ਡਿਵਾਈਸ ਹੈ ਜੋ ਆਈ ਬਿਊਟੀ ਤਕਨੀਕ ਦੇ ਨਾਲ ਫੁੱਲ ਐਚਡੀ ਡਿਸਪਲੇਅ ਤੇ 25 ਮੈਗਾਪਿਕਸਲ ਅਗਲੇ ਕੈਮਰੇ ਨਾਲ ਆਉਂਦਾ ਹੈ।
ਬਾਜ਼ਾਰ ਵਿੱਚ ਓਪੋ ਨੇ ਇਸ ਦੀ ਕੀਮਤ 26,990 ਰੁਪਏ ਰੱਖੀ ਹੈ। ਇਹ ਡਿਵਾਈਸ ਮੱਧ ਸ਼੍ਰੇਣੀ ਵਿੱਚ ਸਮਾਰਟਫ਼ੋਨ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਏਗਾ।
ਚੀਨੀ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਓਪੋ ਨੇ ਐਫ 7 ਦਾ ਨਵਾਂ ਡਾਇਮੰਡ ਬਲੈਕ ਕਲਰ ਜਾਰੀ ਕਰ ਦਿੱਤਾ ਹੈ। ਇਹ ਸਮਾਰਟਫ਼ੋਨ 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।
ਓਪੋ ਸਮਾਰਟਫ਼ੋਨ ਦੇ ਚਾਹੁਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਹੈ। ਜੀ ਹਾਂ, ਓਪੋ ਸਮਾਰਟਫ਼ੋਨ ਆਪਣੇ ਮਸ਼ਹੂਰ ਡਿਵਾਈਸ ਐਫ 7 ਦਾ ਵੱਖਰਾ ਰੰਗ ਲੌਂਚ ਕੀਤਾ ਹੈ।