ਭਾਰਤੀਆਂ ਲਈ ਇਹ ਸਭ ਤੋਂ ਵੱਧ ਭਰੋਸੇਮੰਦ ਬਰਾਂਡ !
ਕੋਲਡ ਡਰਿੰਕਸ ਦੀ ਸ਼੍ਰੇਣੀ ਵਿੱਚ ਪੈਪਸੀ ਸਭ ਤੋਂ ਮੋਹਰੀ ਰਿਹਾ। ਇਸ ਨੇ 44ਵਾਂ ਸਥਾਨ ਹਾਸਲ ਕੀਤਾ। ਐਫਐਮਸੀਜੀ ਸ਼੍ਰੇਣੀ ਵਿੱਚ ਪਤੰਜਲੀ ਨੇ ਦੂਹਰੀ ਛਲਾਂਗ ਲਾਉਂਦਿਆਂ 13ਵਾਂ ਸਥਾਨ ਲਿਆ। ਟੀਆਰਏ ਰਿਸਰਚ ਵੱਲੋਂ ਕੀਤੇ ਇਸ ਸਰਵੇਖਣ ਵਿੱਚ 16 ਸ਼ਹਿਰਾਂ ਦੇ 2,450 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
Download ABP Live App and Watch All Latest Videos
View In Appਬੈਂਕਿੰਗ ਖੇਤਰ ਵਿੱਚ ਭਾਰਤੀ ਸਟੇਟ ਬੈਂਕ ਇੱਕ ਲੀਡਰ ਬੈਂਕ ਬਣ ਕੇ ਉੱਭਰਿਆ ਹੈ। ਲਿਸਟ ਵਿੱਚ ਇਸ ਨੂੰ 21ਵਾਂ ਸਥਾਨ ਮਿਲਿਆ।
BMW ਨੂੰ 15ਵਾਂ ਸਥਾਨ ਮਿਲਿਆ। ਗੂਗਲ ਨੇ ਪਹਿਲੀ ਵਾਰ ਸੂਚੀ ’ਚ ਆਪਣਾ ਖਾਤਾ ਖੋਲ੍ਹਦਿਆਂ 18ਵਾਂ ਸਥਾਨ ਹਾਸਲ ਕੀਤਾ।
ਭਰੋਸੇਮੰਦ ਬਰਾਂਡਾਂ ਦੀ ਇਸ ਸੂਚੀ ਵਿੱਚ ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਓਪੋ 11ਵੇਂ ਤੇ ਪੂਮਾ 12ਵੇਂ ਸਥਾਨ ’ਤੇ ਹੈ।
ਹੈਵਲੇਟ ਪੈਕਰਡ 9ਵੇਂ ਤੇ ਸੁਜ਼ੂਕੀ 10ਵੇਂ ਸਥਾਨ ’ਤੇ ਹੈ।
ਸਪੋਰਟਸ ਤੇ ਲਾਈਫਸਟਾਈਲ ਬਰਾਂਡ ਕੰਪਨੀ ਨਾਇਕੀ 8ਵੇਂ ਸਥਾਨ ’ਤੇ ਹੈ।
ਕੰਪਿਊਟਰ ਨਿਰਮਾਤਾ ਡੈਲ ਇਸ ਸੂਚੀ ਵਿੱਚ ਦੋ ਸਥਾਨਾਂ ਦੀ ਛਲਾਂਗ ਲਾਉਂਦਾ ਹੋਇਆ 6ਵੇਂ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਵਾਹਨ ਨਿਰਮਾਤਾ ਕੰਪਨੀ ਹੌਂਡਾ 7ਵੇਂ ਨੰਬਰ ’ਤੇ ਹੈ।
ਆਈਫੋਨ ਬਣਾਉਣ ਵਾਲੀ ਕੰਪਨੀ ਨੂੰ ਇਸ ਸੂਚੀ ਵਿੱਚ 5ਵਾਂ ਸਥਾਨ ਮਿਲਿਆ। ਪਿਛਲੇ ਸਾਲ ਇਹ ਕੰਪਨੀ ਚੌਥੇ ਨੰਬਰ ’ਤੇ ਸੀ।
ਪਹਿਲੇ ਪੰਜ ਬਰਾਂਡਸ ਵਿੱਚ ਟਾਟਾ ਗਰੁੱਪ ਨੂੰ ਚੌਥਾ ਸਥਾਨ ਮਿਲਿਆ ਹੈ। ਇਹ ਇੱਕੋ-ਇੱਕ ਸਵਦੇਸ਼ੀ ਕੰਪਨੀ ਹੈ ਜਿਸ ਨੇ ਇਸ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਪਹਿਲੇ ਤਿੰਨੇ ਬਰਾਂਡਸ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਜਦਕਿ ਟਾਟਾ ਪਹਿਲਾਂ ਨਾਲੋਂ ਇੱਕ ਸਥਾਨ ਉੱਤੇ ਪਹੁੰਚ ਗਿਆ ਹੈ।
ਸੈਮਸੰਗ ਮਗਰੋਂ ਦੂਜੇ ਤੇ ਤੀਜੇ ਨੰਬਰ ’ਤੇ ਸੋਨੀ ਤੇ ਐਲਜੀ ਆਉਂਦੇ ਹਨ। ਇੱਕ ਰਿਪੋਰਟ ਨੇ ਇਸ ਬਾਰੇ ਖ਼ੁਲਾਸਾ ਕੀਤਾ ਹੈ।
ਦੱਖਣੀ ਕੋਰਿਆਈ ਮੋਬਾਈਲ ਤੇ ਹੋਮ ਅਪਲਾਇੰਸ ਕੰਪਨੀ ਸੈਮਸੰਗ ਨੇ ਦੇਸ਼ ਦੇ ਸਭ ਤੋਂ ਭਰੋਸੇਮੰਦ ਮੋਬਾਈਲ ਦੇ ਰੂਪ ਵਿੱਚ ਆਪਣੀ ਪਛਾਣ ਕਾਇਮ ਰੱਖੀ ਹੈ।
- - - - - - - - - Advertisement - - - - - - - - -