ਕੁੱਤੇ ਨੇ ਬਚਾਈ ਪੁਲਿਸ ਵਾਲੇ ਦੀ ਜਾਨ, ਇੰਟਰਨੈੱਟ ’ਤੇ ਬਣਿਆ ਹੀਰੋ
ਏਬੀਪੀ ਸਾਂਝਾ | 27 Jun 2018 12:06 PM (IST)
ਮੈਡਰਿਡ: ਪੁਲਿਸ ਜਵਾਨ ਦੀ ਜਾਨ ਬਚਾਉਣ ਵਾਲਾ ਕੁੱਤਾ ਹੀਰੋ ਬਣ ਕੇ ਹਰ ਪਾਸਿਉਂ ਵਾਹ-ਵਾਹ ਲੁੱਟ ਰਿਹਾ ਹੈ। ਕੁੱਤੇ ਦਾ ਨਾਂ ਅਫ਼ਸਰ ਪਾਂਚੋ ਹੈ ਜਿਸ ਨੇ ਆਪਣੇ ਸਾਥੀ ਪੁਲਿਸ ਲਈ ਕਾਰਡੀਓਪਲਮਨਰੀ ਰਸਿਸਟੇਸ਼ਨ (ਸੀਪੀਆਰ) ਪੇਸ਼ ਕੀਤਾ। ਇਸ ਕੰਮ ਲਈ ਉਹ ਇੰਟਰਨੈੱਟ ਦਾ ਹੀਰੋ ਬਣ ਗਿਆ ਹੈ। ਕੁੱਤੇ ਦੀ ਵੀਡੀਓ ਨੂੰ ਮੈਡਰਿਡ ਪੁਲਿਸ ਨੇ ਟਵੀਟ ਕੀਤਾ। ਇਸ ਵੀਡੀਓ ਨੂੰ ਲੱਖਾਂ ਵਾਰ ਵੇਖਿਆ ਗਿਆ ਹੈ। https://twitter.com/policiademadrid/status/1010084474841976832 ਟ੍ਰੇਨਿੰਗ ਨਾਲ ਸਬੰਧਤ ਇਸ ਵੀਡੀਓ ਵਿੱਚ ਇੱਕ ਪੁਲਿਸ ਵਾਲਾ ਜ਼ਮੀਨ ’ਤੇ ਡਿੱਗ ਪੈਂਦਾ ਹੈ ਤੇ ਬੇਹੋਸ਼ ਹੋਣ ਦਾ ਨਾਟਕ ਕਰਦਾ ਹੈ। ਜਿਵੇਂ ਹੀ ਕੁੱਤੇ ਨੂੰ ਪੁਲਿਸ ਜਵਾਨ ਬੇਹੋਸ਼ ਹੁੰਦਾ ਦਿਖਾਈ ਦਿੱਦਾ ਹੈ, ਉਹ ਤੁਰੰਤ ਕਾਰਵਾਈ ਕਰਦਾ ਹੈ ਤੇ ਬੇਹੋਸ਼ ਪੁਲਿਸ ਵਾਲੇ ਕੋਲ ਪਹੁੰਚ ਕੇ ਉਸ ਦੀ ਛਾਤੀ ’ਤੇ ਉਛਲ-ਉਛਲ ਕੇ ਦਬਾਅ ਪਾਉਣ ਲੱਗ ਪੈਂਦਾ ਹੈ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁੱਤਾ ਆਪਣਾ ਪੁਲਾਸ ਜਵਾਨ ਕੋਲ ਲਿਜਾ ਕ ਚੈੱਕ ਕਰਦਾ ਹੈ ਕਿ ਉਹ ਸਾਹ ਲੈ ਰਿਹਾ ਜਾਂ ਨਹੀਂ। ਇਸ ਦੇ ਤੁਰੰਤ ਬਾਅਦ ਪੁਲਿਸ ਜਵਾਨ ਉੱਠ ਖਲੋਂਦਾ ਹੈ ਤੇ ‘ਜ਼ਿੰਦਗੀ ਬਚਾਉਣ ਵਾਲੇ ਕੁੱਤੇ’ ਨੂੰ ਪੁਚਕਾਰਨ ਲੱਗ ਪੈਂਦਾ ਹੈ। ਸੀਪੀਆਰ ਇੱਕ ਪ੍ਰਕਿਰਿਆ ਹੈ ਜਿਸ ਦੀ ਮਦਦ ਨਾਲ ਇਨਸਾਨੀ ਸਰੀਰ ਨੂੰ ਬੇਹੋਸ਼ੀ ਤੋਂ ਬਾਹਰ ਕੱਢਿਆ ਜਾਂਦਾ ਹੈ।