ਅਰਜਨਟੀਨਾ ਨੇ ਲਿਆ ਸੁੱਖ ਦਾ ਸਾਹ
ਏਬੀਪੀ ਸਾਂਝਾ | 27 Jun 2018 09:52 AM (IST)
ਚੰਡੀਗੜ੍ਹ: ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਅਰਜਨਟੀਨਾ ਦੀ ਟੀਮ ਨੇ ਨਾਈਜੀਰੀਆ ਖ਼ਿਲਾਫ਼ ਹੋਇਆ ਮੈਚ 2-1 ਨਾਲ ਜਿੱਤ ਕੇ ਸੁਖ ਦਾ ਸਾਹ ਲਿਆ। ਇਸ ਜਿੱਤ ਨਾਲ ਅਰਜਨਟੀਨਾ ਦੀ ਟੀਮ ਦੀ ਰਾਊਂਡ ਆਫ 16 ਵਿਚ ਐਂਟਰੀ ਹੋ ਗਈ ਹੈ। ਅਰਜਨਟੀਨਾ ਨੇ 14ਵੇਂ ਮਿੰਟ ਵਿੱਚ ਮੈਸੀ ਵੱਲੋਂ ਕੀਤੇ ਗੋਲ ਆਸਰੇ ਲੀਡ ਹਾਸਲ ਕੀਤੀ। ਪਰ 51ਵੇਂ ਮਿੰਟ ’ਚ ਮੋਸਿਸ ਨੇ ਨਾਈਜੀਰੀਆ ਲਈ ਪੈਨਲਟੀ ਗੋਲ ਵਿੱਚ ਤਬਦੀਲ ਕਰ ਦਿੱਤੀ ਤੇ ਮੈਚ ਫਿਰ 1-1 ਦੀ ਬਰਾਬਰੀ ਤੇ ਆ ਗਿਆ। ਇਸ ਪਿੱਛੋਂ 86ਵੇਂ ਮਿੰਟ ਵਿੱਚ ਰੋਜੋ ਨੇ ਗੋਲ ਕਰ ਅਰਜਨਟੀਨਾ ਨੂੰ ਜਿੱਤ ਹਾਸਲ ਕਰਾਈ। ਦੂਜੇ ਪਾਸੇ ਗਰੁੱਪ D ਦੇ ਹੀ ਮੈਚ ਵਿੱਚ ਕ੍ਰੋਏਸ਼ੀਆ ਨੇ ਆਇਸਲੈਂਡ ਨੂੰ 2-1 ਨਾਲ ਮਾਤ ਦਿੱਤੀ। ਕ੍ਰੋਏਸ਼ੀਆ ਦੀ ਜਿੱਤ ਨੇ ਅਰਜਨਟੀਨਾ ਦਾ ਰਾਊਂਡ ਆਫ 16 ਵਿੱਚ ਐਂਟਰੀ ਦਾ ਰਾਹ ਹੋਰ ਵੀ ਪੱਧਰਾ ਕਰ ਦਿੱਤਾ। ਗਰੁੱਪ C ਵਿੱਚ ਫਰਾਂਸ ਤੇ ਡੈਨਮਾਰਕ ਦਾ ਮੈਚ ਡਰਾਅ ਰਿਹਾ। ਫਰਾਂਸ ਤੇ ਡੈਨਮਾਰਕ ਨੇ 0-0 ਨਾਲ ਡਰਾਅ ਖੇਡਿਆ ਜਦਕਿ ਪੇਰੂ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ। ਇਸ ਗਰੁੱਪ ਵਿੱਚੋਂ ਫਰਾਂਸ ਤੇ ਡੈਨਮਾਰਕ ਦੀਆਂ ਟੀਮਾਂ ਨੇ ਰਾਊਂਡ ਆਫ 16 ਵਿੱਚ ਆਪਣਾ ਸਆਥਨ ਬਣਾਇਆ। ਅਗਲਾ ਮੁਕਾਬਲਾ ਬ੍ਰਾਜ਼ੀਲ ਤੇ ਜਰਮਨੀ ਦੀਆਂ ਟੀਮਾਂ ਵਿਚਾਲੇ ਹੋਏਗਾ।