ਵਿਧਾਇਕ ਸੰਦੋਆ ’ਤੇ ਹਮਲਾ ਕਰਨ ਵਾਲੇ ਅਜਵਿੰਦਰ ਤੇ ਬਚਿੱਤਰ ਵੱਲੋਂ ਸਰੰਡਰ
ਏਬੀਪੀ ਸਾਂਝਾ | 26 Jun 2018 06:52 PM (IST)
ਰੋਪੜ: ਵਿਧਾਇਕ ਅਮਰਜੀਤ ਸਿੰਘ ਸੰਦੋਆ ਉਪਰ ਹਮਲਾ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਅਜਵਿੰਦਰ ਸਿੰਘ ਤੇ ਬਚਿੱਤਰ ਸਿੰਘ ਨੇ ਅੱਜ ਐਸਐਸਪੀ ਦਫ਼ਤਰ ਰੂਪਨਗਰ ਵਿੱਚ ਸਰੰਡਰ ਕਰ ਦਿੱਤਾ ਹੈ। ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਦੀ ਪਹਿਲਾਂ ਹੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਿਨ੍ਹਾਂ ਨੂੰ ਅੱਜ 14 ਦਿਨਾਂ ਦਾ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਅਜਵਿੰਦਰ ਸਿੰਘ ਤੇ ਬਚਿੱਤਰ ਸਿੰਘ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਦੋਵਾਂ ਨੂੰ ਸ੍ਰੀ ਆਨੰਦਪੁਰ ਜੇਲ੍ਹ ਵਿੱਚ ਪੇਸ਼ ਕੀਤਾ ਜਾਏਗਾ।