ਪੁਲਿਸ ਜਦੋਂ ਉਸ ਕੋਲ ਪਹੁੰਚੀ ਤਾਂ ਵਿਅਕਤੀ ਪੁਲਿਸ ਨੂੰ ਕਹਿਣ ਲੱਗਾ ਕਿ "ਮੈਨੂੰ ਥਾਣੇ ਲੈ ਚੱਲੋ। ਮੈਂ ਸ਼ਰਾਬ ਬਹੁਤ ਪੀਂਦਾ ਹਾਂ। ਮੇਰੀ ਆਦਤ ਹੁਣ ਥਾਣੇ ਜਾ ਕੇ ਹੀ ਸੁਧਰੇਗੀ।"
ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਸ਼ਾ ਛੱਡਣ ਲਈ ਨਸ਼ਾ ਛਡਾਓ ਕੇਂਦਰ ਬਣੇ ਹੋਏ ਹਨ ਪਰ ਸ਼ਰਾਬੀ ਵਿਅਕਤੀ ਆਪਣੀ ਜ਼ਿੱਦ ਤੇ ਅੜਿਆ ਰਿਹਾ ਕੇ ਮੈਨੂੰ ਥਾਣੇ ਲੈ ਚਲੋ। ਇਹ ਵੀਡੀਓ ਕਿੱਥੋਂ ਦੀ ਹੈ ਤੇ ਵਿਅਕਤੀ ਦਾ ਕੀ ਨਾਮ ਹੈ, ਇਸ ਬਾਰੇ ਕੋਈ ਸਪਸ਼ੱਟ ਜਾਣਕਾਰੀ ਤਾਂ ਨਹੀਂ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।