✕
  • ਹੋਮ

OMG! ਇਹ ਬੰਦਾ ਬਿਨਾ ਪੀਤੇ ਹੋ ਜਾਂਦਾ ਟੱਲੀ..ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

ਏਬੀਪੀ ਸਾਂਝਾ   |  22 Oct 2016 03:37 PM (IST)
1

2

ਸ਼ੁਰੂਆਤੀ ਸਮੇਂ 'ਚ 'ਨਿਕ ਹੇਸ' ਦੀ ਪਤਨੀ ਨੂੰ ਤਾਂ ਇਸ ਗੱਲ ਦਾ ਭਰੋਸਾ ਹੀ ਨਹੀਂ ਹੋਇਆ। 'ਨਿਕ ਹੇਸ' ਦੀ ਪਤਨੀ ਸੋਚਦੀ ਸੀ ਕਿ ਉਹ ਚੋਰੀ ਛੁਪੇ ਸ਼ਰਾਬ ਪੀ ਰਿਹਾ ਹੈ , ਤਾਂ ਹੀ ਉਸ ਨੂੰ ਨਸ਼ਾ ਹੋ ਰਿਹਾ ਹੈ। ਇਸ ਲਈ ਪਤਨੀ ਘਰ 'ਚ ਸ਼ਰਾਬ ਦੀਆਂ ਬੋਤਲ ਲੱਭਦੀ ਰਹਿੰਦੀ ਸੀ।

3

ਲੰਦਨ : ਚਿਪਸ ਖਾਣ ਨਾਲ ਨਸ਼ਾ ਹੋ ਸਕਦਾ ਹੈ? ਸਵਾਲ ਅਜੀਬ ਜ਼ਰੂਰ ਹੈ ਪਰ ਬ੍ਰਿਟੇਨ ਦੇ 'ਨਿਕ ਹੇਸ' ਨਾਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਦਰਅਸਲ 'ਨਿਕ ਹੇਸ' 'ਆਟੋ-ਬਰੁਅਰੀ ਸਿਡ੍ਰੋਮ' ਦੀ ਬਿਮਾਰੀ ਨਾਲ ਪੀੜਤ ਹੈ। ਇਸ ਅਜੀਬ ਬਿਮਾਰੀ 'ਚ 'ਕਾਰਬੋਹਾਈਡ੍ਰੇਟਸ' ਪੇਟ 'ਚ ਜਾ ਕੇ 'ਅਲਕੋਹਲ' ਬਣ ਜਾਂਦਾ ਹੈ। ਹਜ਼ਮ ਹੋਣ ਦੇ ਦੌਰਾਨ ਜ਼ਿਆਦਾ ਖ਼ਮੀਰ ਬਣਨ ਦੇ ਕਾਰਨ ਇਸ ਤਰ੍ਹਾਂ ਹੁੰਦਾ ਹੈ।

4

'ਨਿਕ ਹੇਸ' ਦਾ ਕਹਿਣਾ ਹੈ ਕਿ ਮੈਂ ਜਦੋਂ ਵੀ 'ਚਿਪਸ' ਜਾ ਆਲੂ ਤੋਂ ਬਣੀ ਕੋਈ ਚੀਜ਼ ਖਾਂਦਾ ਹਾਂ ਤਾਂ ਨਸ਼ਾ ਹੋਣ ਲੱਗਦਾ ਹੈ। ਇਹ ਚੀਜ਼ਾਂ ਖਾਣ ਤੋਂ ਬਾਅਦ 'ਨਿਕ ਹੇਸ' ਨੂੰ ਰੋਜ਼ ਸਵੇਰੇ ਉੱਠ ਕੇ ਉਲਟੀ ਕਰਨੀ ਪੈਂਦੀ ਹੈ ਤਾਂ ਜੋ ਪੇਟ ਖ਼ਾਲੀ ਹੋਵੇ ਅਤੇ ਨਸ਼ਾ ਉੱਤਰੇ।

5

'ਨਿਕ ਹੇਸ' ਦੇ ਅਨੁਸਾਰ ਸ਼ੁਰੂਆਤੀ ਦਿਨਾਂ 'ਚ ਨਿਕ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ ਅਤੇ ਇਸ ਗੱਲ ਦਾ ਖ਼ੁਲਾਸਾ ਡਾਕਟਰ ਦੀ ਜਾਂਚ ਤੋਂ ਬਾਅਦ ਹੋਇਆ। ਫ਼ਿਲਹਾਲ 'ਨਿਕ ਹੇਸ' ਘੱਟ ਕਾਰਬੋਹਾਈਡ੍ਰੇਟਸ' ਵਾਲਾ ਭੋਜਨ ਲੈ ਰਹੇ ਹਨ ਅਤੇ 'ਐਂਟੀ ਫੰਗਲ' ਦਵਾਈਆਂ ਲੈ ਰਹੇ ਹਨ।

  • ਹੋਮ
  • ਅਜ਼ਬ ਗਜ਼ਬ
  • OMG! ਇਹ ਬੰਦਾ ਬਿਨਾ ਪੀਤੇ ਹੋ ਜਾਂਦਾ ਟੱਲੀ..ਕਾਰਨ ਜਾਣਕੇ ਹੋ ਜਾਵੋਗੇ ਹੈਰਾਨ
About us | Advertisement| Privacy policy
© Copyright@2025.ABP Network Private Limited. All rights reserved.