ਸੋਫੀਆ: ਭਾਰਤੀ ਨਾਗਰਿਕ ਨੇ ਏਅਰ ਫਰਾਂਸ ਦੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਉਤਾਰਣ ਲਈ ਮਜਬੂਰ ਕਰ ਦਿੱਤਾ। ਇਹ ਜਹਾਜ਼ ਪੈਰਿਸ ਤੋਂ ਨਵੀਂ ਦਿੱਲੀ ਜਾ ਰਿਹਾ ਸੀ। ਇਸ ਏਅਰ ਫਰਾਂਸ ਦੇ ਜਹਾਜ਼ ਨੂੰ ਇੱਕ ਯਾਤਰੀ ਵੱਲੋਂ ਖੋਰੂ ਪਾਏ ਜਾਣ ਕਾਰਨ ਬੁਲਗਾਰੀਆ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ। ਬੁਲਗਾਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਪੰਜ ਵਜੇ ਦੀ ਹੈ।
ਕੇਂਦਰੀ ਜਾਂਚ ਏਜੰਸੀ ਦੇ ਇੱਕ ਅਧਿਕਾਰੀ ਇਵੈਲੋ ਐਂਜਲੋਵ ਨੇ ਕਿਹਾ ਕਿ ਜਿਉਂ ਹੀ ਜਹਾਜ਼ ਨੇ ਉਡਾਣ ਭਰੀ ਭਾਰਤੀ ਨਾਗਰਿਕ ਨੇ ਹੋਰ ਯਾਤਰੀਆਂ ਨਾਲ ਝਗੜਣਾ ਸ਼ੁਰੂ ਕਰ ਦਿੱਤਾ। ਉਸ ਨੇ ਜਹਾਜ਼ ਦੇ ਅਮਲੇ ਦੇ ਇੱਕ ਮੁਲਾਜ਼ਮ ’ਤੇ ਹਮਲਾ ਕੀਤਾ ਤੇ ਕੋਕਪਿਟ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ।
ਉਸ ਦੇ ਹਮਲਾਵਰ ਵਿਹਾਰ ਕਾਰਨ ਜਹਾਜ਼ ਨੂੰ ਮਜਬੂਰਨ ਸੋਫ਼ੀਆ ਵਿੱਚ ਉਤਾਰਨਾ ਪਿਆ। ਉਸ ਵਿਅਕਤੀ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ। ਉਸ ਨੂੰ ਜਹਾਜ਼ ’ਚੋਂ ਉਤਾਰਿਆ ਗਿਆ ਤੇ ਯਾਤਰੀਆਂ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਵੀ ਲਾਇਆ ਗਿਆ।