ਨਵੀਂ ਦਿੱਲੀ: ਮਿਸਰ ਦੀ 25 ਸਾਲਾ ਔਰਤ ਨੂੰ ਬੀਤੇ ਸ਼ੁੱਕਰਵਾਰ ਬਾਂਦਰ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਸਜ਼ਾ ਦੋ ਮਹੀਨੇ ਪੁਰਾਣੀ ਵੀਡੀਓ ਦੇ ਆਧਾਰ 'ਤੇ ਹੋਈ ਹੈ।

90 ਸੈਕੰਡ ਦੀ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਬਸਮਾ ਅਹਿਮਦ ਨਾਂਅ ਦੀ ਨੀਲ ਡੇਲਟਾ ਸ਼ਹਿਰ ਵਿੱਚ ਮਹਿਲਾ ਪਾਲਤੂ ਜਾਨਵਰਾਂ ਦੀ ਦੁਕਾਨ ਵਿੱਚ ਆਪਣੇ ਦੋਸਤਾਂ ਨਾਲ ਜਾਂਦੀ ਹੈ। ਉੱਥੇ ਛੋਟੇ ਬਾਂਦਰ ਨਾਲ ਉਹ ਸ਼ਰਾਰਤਾਂ ਕਰਨ ਲੱਗ ਜਾਂਦੀ ਹੈ ਤੇ ਆਪਣੀ ਉਂਗਲ ਨਾਲ ਬਾਂਦਰ ਦੇ ਗੁਪਤ ਅੰਗ 'ਤੇ ਕੁਤਕੁਤਾੜੀਆਂ ਵੀ ਕਰਦੀ ਹੈ। ਦੋਸਤਾਂ ਦੀ ਜੁੰਡਲੀ ਆਪਸ ਵਿੱਚ ਅਸ਼ਲੀਲ ਮਜ਼ਾਕ ਵੀ ਕਰਦੀ ਹੈ।

ਵੀਡੀਓ ਕੁਝ ਹੀ ਸਮਂ ਵਿੱਚ ਇੰਟਰਨੈੱਟ 'ਤੇ ਵਾਇਰਲ ਹੋ ਗਈ। ਇਸ ਵੀਡੀਓ ਨੂੰ ਆਧਾਰ ਮੰਨ ਕੇ ਹੀ ਮਨਸੋਰਾ ਸ਼ਹਿਰ ਸਥਿਤ ਅਦਾਲਤ ਨੇ ਬਸਮਾ ਅਹਿਮਦ ਨੂੰ ਜਨਤਕ ਥਾਵਾਂ 'ਤੇ ਅਸ਼ਲੀਲ ਹਰਕਤ ਕਰਨ ਦੇ ਦੋਸ਼ ਹੇਠ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਉਸ ਨੇ ਅਦਾਲਤ ਵਿੱਚ ਮੰਨਿਆ ਕਿ ਉਸ ਨੇ ਬਾਂਦਰ ਨਾਲ ਛੇੜਖਾਨੀ ਜ਼ਰੂਰ ਕੀਤੀ, ਪਰ ਕਿਸੇ ਅਸ਼ਲੀਲ ਕੰਮ ਨੂੰ ਅੰਜਾਮ ਦੇਣ ਪ੍ਰਤੀ ਉਸ ਦਾ ਕੋਈ ਇਰਾਦਾ ਨਹੀਂ ਸੀ।

ਉਸ ਨੇ ਇਹ ਵੀ ਕਿਹਾ ਕਿ ਉਸ ਦੀ ਦੋਸਤ ਨੇ ਬਗ਼ੈਰ ਉਸ ਦੀ ਇਜਾਜ਼ਤ ਦੇ ਵੀਡੀਓ ਬਣਾਈ ਤੇ ਇੰਟਰਨੈੱਟ 'ਤੇ ਵੀ ਪਾ ਦਿੱਤੀ। ਅਹਿਮਦ ਦੇ ਅਜਿਹੇ ਤਰਕਾਂ ਨੂੰ ਵੀ ਅਦਾਲਤ ਨੇ ਨਹੀਂ ਮੰਨਿਆ। ਸਥਾਨਕ ਮੀਡੀਆ ਦੀ ਮੰਨੀਏ ਤਾਂ ਅਹਿਮਦ ਨੇ ਅਜਿਹਾ ਜੁਰਮ ਪਹਿਲੀ ਵਾਰ ਨਹੀਂ ਸੀ ਕੀਤਾ। ਇਸ ਤੋਂ ਪਹਿਲਾਂ ਵੀ ਉਹ ਜਨਤਕ ਥਾਵਾਂ 'ਤੇ ਪੁੱਠੀਆਂ ਹਰਕਤਾਂ ਕਰ ਚੁੱਕੀ ਹੈ।

ਦੇਖੋ ਵੀਡੀਓ-