ਚੰਡੀਗੜ੍ਹ: ਬ੍ਰਿਟਿਸ਼ ਮੂਲ ਦੀ ਅੱਧਖੜ੍ਹ ਉਮਰ ਦੀ ਮਹਿਲਾ ਸੈਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਮਹਿਲਾ ਨੇ ਦੋ ਦਿਨ ਪਹਿਲਾਂ ਯਾਨੀ 27 ਦਸੰਬਰ ਨੂੰ ਹੋਟਲ ਦੇ ਮਾਲਸ਼ੀਏ ਵਿਰੁੱਧ ਬਲਾਤਕਾਰ ਕੀਤੇ ਜਾਣ ਦੀ ਰਿਪੋਰਟ ਲਿਖਵਾਈ।
ਚੰਡੀਗੜ੍ਹ ਪੂਰਬੀ ਦੀ ਉਪ ਪੁਲਿਸ ਕਪਤਾਨ ਹਰਜੀਤ ਕੌਰ ਨੇ ਦੱਸਿਆ ਕਿ 52 ਸਾਲਾ ਬਰਤਾਨਵੀ ਮੂਲ ਦੀ ਮਹਿਲਾ ਘੁੰਮਣ ਲਈ 19 ਤਾਰੀਖ਼ ਨੂੰ ਚੰਡੀਗੜ੍ਹ ਪਹੁੰਚੀ ਸੀ ਅਤੇ ਸ਼ਹਿਰ ਦੇ ਆਈਟੀ ਪਾਰਕ ਵਿੱਚ ਸਥਿਤ ਵੱਡੇ ਹੋਟਲ ਅੰਦਰ ਠਹਿਰੀ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਮੁਤਾਬਕ ਇੱਕ ਦਿਨ ਪੀੜਤਾ ਇੱਥੇ ਪੀੜਤ ਨੇ ਫੁੱਟ ਸਪਾ ਲਈ ਤੇ ਮਾਲਸ਼ ਕਰਨ ਵਾਲੇ ਕਰਮਚਾਰੀ ਨੇ ਇਸ ਦੌਰਾਨ ਵਿਦੇਸ਼ੀ ਮਹਿਲਾ ਨਾਲ ਬਤਮੀਜ਼ੀ ਕੀਤੀ ਅਤੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
ਮਹਿਲਾ ਨੇ ਇਸ ਦੀ ਸੂਚਨਾ ਹੋਟਲ ਪ੍ਰਬੰਧਕਾਂ ਨੂੰ ਕੀਤੀ ਤੇ ਮੈਨੇਜਮੈਂਟ ਨੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਮੁਲਜ਼ਮ ਪਿਛਲੇ ਇੱਕ ਸਾਲ ਤੋਂ ਹੋਟਲ ਵਿੱਚ ਸਪਾ ਦੇਣ ਦਾ ਕੰਮ ਕਰਦਾ ਸੀ। ਪੀੜਤ ਬ੍ਰਿਟਿਸ਼ ਮਹਿਲਾ ਨੇ 27 ਦਸੰਬਰ ਨੂੰ ਚੰਡੀਗੜ੍ਹ ਪੁਲਿਸ ਨੂੰ ਬਲਾਤਕਾਰ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ। ਚੰਡੀਗੜ੍ਹ ਦੇ ਆਈਟੀ ਪਾਰਕ ਪੁਲਿਸ ਸਟੇਸ਼ਨ ਵਿੱਚ ਹੋਟਲ ਕਰਮਚਾਰੀ ਖ਼ਿਲਾਫ਼ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਡੀਐਸਪੀ ਨੇ ਦੱਸਿਆ ਕਿ ਬ੍ਰਿਟਿਸ਼ ਮਹਿਲਾ ਬਿਆਨ ਦਰਜ ਕਰਵਾਉਣ ਤੋਂ ਵਾਪਸ ਆਪਣੇ ਦੇਸ਼ ਚਲੀ ਗਈ ਹੈ। ਉਨ੍ਹਾਂ ਮੁਲਜ਼ਮ ਦਾ ਨਾਂਅ ਦੱਸਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਦੀ ਭਾਲ ਜਾਰੀ ਹੈ ਚੰਡੀਗੜ੍ਹ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।