ਗੁਆਂਢੀ ਦਾ ਚੰਗਾ ਹੋਣ ਜ਼ਰੂਰੀ ਹੈ ਪਰ ਜੇ ਗੁਆਂਢੀ ਜਰਮਨੀ ਦੀ ਇਸ ਬੇਬੇ ਵਰਗੇ ਹੋਣ ਫੇਰ ਤਾਂ ਵਾਰੇ ਨਿਆਰੇ ਹੋ ਜਾਣ। ਜਰਮਨੀ ਦੇ ਬਰਲਿਨ ਦੀ ਇੱਕ ਬਜ਼ੁਰਗ ਮਹਿਲਾ ਦੇ ਗੁਆਂਢੀ ਉਸ ਨੂੰ ਮਰਦੇ ਦਮ ਤਕ ਨਹੀਂ ਭੁਲ ਸਕਦੇ। ਦਰਅਸਲ, ਬਜ਼ੁਰਗ ਮਾਤਾ ਨੇ ਮਰਨ ਤੋਂ ਪਹਿਲਾਂ 55 ਕਰੋੜ ਦੀ ਜਾਇਦਾਦ ਆਪਣੇ ਗੁਆਂਢੀਆਂ ਦੇ ਨਾਂ ਕਰ ਦਿੱਤੀ। ਵਸੀਅਤ ਕਰਨ ਮਗਰੋਂ 81 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ।

1975 ਤੋਂ ਮੱਧ ਜਰਮਨੀ ਦੇ ਸ਼ਹਿਰ ਵਾਲਡੋਮਸ 'ਚ ਮਹਿਲਾ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਉਸ ਦੇ ਪਤੀ ਅਲਫ੍ਰੇਡ ਨੇ ਸ਼ੇਅਰ ਬਾਜ਼ਾਰ 'ਚ ਰਕਮ ਨਿਵੇਸ਼ ਕਰਕੇ ਕਰੋੜਾਂ ਦੀ ਦੌਲਤ ਕਮਾਈ ਹੋਈ ਸੀ। 2014 'ਚ ਪਤੀ ਦੇ ਮੌਤ ਤੋਂ ਬਾਅਦ ਮਹਿਲਾ ਫੈਂਕਫਰਟ ਦੇ ਇੱਕ ਨਰਸਿੰਗ ਹੋਮ 'ਚ ਸ਼ਿਫਟ ਹੋ ਗਈ। ਮਹਿਲਾ ਦਾ ਗੁਆਂਢੀਆਂ ਦੇ ਨਾਮ ਸਾਰੀ ਜਾਇਦਾਦ ਕਰਨ ਦਾ ਮਾਮਲਾ ਐਪ੍ਰਲ 2020 'ਚ ਸਾਹਮਣੇ ਆਇਆ। ਜਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਰੀਨੇਟ ਨਾਮ ਦੀ ਮਹਿਲਾ ਨੇ ਮਰਨ ਤੋਂ ਪਹਿਲਾਂ ਆਪਣਾ ਬੈਂਕ ਬੈਲੇਂਸ, ਸ਼ੇਅਰ ਤੇ ਕੀਮਤੀ ਜਾਇਦਾਦ ਗੁਆਂਢੀਆਂ ਦੇ ਨਾਮ ਕਰ ਦਿੱਤੇ।

ਗੁਆਂਢੀਆਂ ਨੇ ਹਾਸਲ ਰਕਮ ਨੂੰ ਬਹੁਤ ਹੀ ਜ਼ਿੰਮੇਦਾਰੀ ਨਾਲ ਇਸਤਮਾਲ ਕਰਨ ਦਾ ਭਰੋਸਾ ਦਿੱਤਾ ਹੈ।ਵਿਰਾਸਤ 'ਚ ਮਿਲਣ ਵਾਲੀ ਰਕਮ ਨੂੰ ਦੋਨਾਂ ਦੀ ਯਾਦ 'ਚ ਇਲਾਕੇ ਦੇ ਵਿਕਾਸ ਲਈ ਖਰਚ ਕੀਤਾ ਜਾਏਗਾ। ਇਸ ਤੋਂ ਇਲਾਵਾ ਲੋਕਾਂ ਦੀ ਸਲਾਹ ਤੇ ਆਉਟਡੋਰ ਪੂਲ, ਜਨਤਕ ਵਾਹਨ ਤੇ ਬੱਚਿਆਂ ਲਈ ਸੁਵੀਧਾ ਕੇਦਰ ਦੀ ਵਿਵਸਥਾ ਕਰਨ ਦਾ ਪ੍ਰਸਤਾਵ ਮਿਲਿਆ ਹੈ।