ਆਸਟਰੇਲਿਆਈ ਦੌਰੇ 'ਤੇ ਜਿੱਥੇ ਮੇਜ਼ਬਾਨ ਟੀਮ ਵਨਡੇ ਸੀਰੀਜ਼ 2-1 ਨਾਲ ਜਿੱਤਣ 'ਚ ਕਾਮਯਾਬ ਰਹੀ, ਉੱਥੇ ਹੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਟੀ-20 ਸੀਰੀਜ਼ 'ਚ 2-1 ਨਾਲ ਜਿੱਤ ਦਰਜ ਕਰਕੇ ਹਿਸਾਬ ਬਰਾਬਰ ਕਰ ਲਿਆ। ਹੁਣ ਦੋਵਾਂ ਟੀਮਾਂ ਵਿਚਾਲੇ ਚਾਰ ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਖੇਡੀ ਜਾਣੀ ਹੈ। 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲਿਸਟ ਦੇ ਨਾਂ ਦਾ ਫੈਸਲਾ ਵੀ ਇਸ ਸੀਰੀਜ਼ ਤੋਂ ਕੀਤਾ ਜਾ ਸਕਦਾ ਹੈ।
ਹਾਲ ਹੀ ਵਿੱਚ, ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ ਬਦਲਾਵ ਦੇ ਕਾਰਨ ਆਸਟਰੇਲਿਆਈ ਟੀਮ ਭਾਰਤ ਨੂੰ ਹਰਾਉਣ ਵਿੱਚ ਤੇ ਨੰਬਰ ਇੱਕ ਦਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਟੀਮ ਇੰਡੀਆ ਕੋਲ ਹਾਲਾਂਕਿ ਮੇਜ਼ਬਾਨ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕਰਨ ਦਾ ਮੌਕਾ ਹੈ।
ਕ੍ਰਿਕਟ ਆਸਟਰੇਲੀਆ ਨੇ ਟੈਸਟ ਸੀਰੀਜ਼ ਐਡੀਲੇਡ, ਮੈਲਬਰਨ, ਸਿਡਨੀ ਤੇ ਬ੍ਰਿਸਬੇਨ ਲਈ ਚਾਰ ਸਥਾਨ ਤੈਅ ਕੀਤੇ ਹਨ ਕਿਉਂਕਿ ਕਪਤਾਨ ਵਿਰਾਟ ਕੋਹਲੀ ਪਹਿਲਾ ਟੈਸਟ ਖੇਡਣ ਤੋਂ ਬਾਅਦ ਭਾਰਤ ਪਰਤਣਗੇ। ਇਸ ਲਈ ਟੀਮ ਇੰਡੀਆ ਲਈ ਟੈਸਟ ਸੀਰੀਜ਼ 'ਚ ਚੁਣੌਤੀ ਬਹੁਤ ਸਖਤ ਹੋ ਸਕਦੀ ਹੈ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਵੀ ਪਹਿਲੇ ਟੈਸਟ 'ਚ ਖੇਡਣ ਦੀ ਸੰਭਾਵਨਾ ਨਹੀਂ। ਅਜਿਹੀ ਸਥਿਤੀ ਵਿੱਚ ਭਾਰਤੀ ਟੀਮ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੇ ਮੋਢਿਆਂ 'ਤੇ ਕਾਫ਼ੀ ਹੱਦ ਤੱਕ ਨਿਰਭਰ ਕਰੇਗੀ।
ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ
ਟੈਸਟ ਸੀਰੀਜ਼ ਦੇ ਮੁਕਾਬਲੇ:
IND v AUS, 1st Test: 17 ਦਸੰਬਰ ਤੇ 21 ਦਸੰਬਰ ਦੇ ਵਿਚਕਾਰ ਐਡੀਲੇਡ ਓਵਲ ਮੈਦਾਨ 'ਚ ਸਵੇਰੇ 9:30 ਵਜੇ ਤੋਂ
IND v AUS, 2nd Test: 26 ਦਸੰਬਰ ਤੋਂ 30 ਦਸੰਬਰ ਤੱਕ ਸਵੇਰੇ 5 ਵਜੇ ਤੋਂ ਮੈਲਬਰਨ ਕ੍ਰਿਕਟ ਮੈਦਾਨ ਵਿੱਚ
IND v AUS, 3rd Test: 7 ਜਨਵਰੀ ਤੋਂ 11 ਜਨਵਰੀ ਤੱਕ, ਸਿਡਨੀ ਕ੍ਰਿਕਟ ਗਰਾਉਂਡ ਵਿਖੇ ਸਵੇਰੇ 5 ਵਜੇ ਤੋਂ
IND v AUS, 4th Test: 15 ਜਨਵਰੀ ਤੋਂ 19 ਜਨਵਰੀ ਦੇ ਵਿਚਕਾਰ, ਸਵੇਰੇ 5.30 ਵਜੇ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
IND vs AUS, Test Series Schedule: ਜਾਣੋ ਕਦੋਂ, ਕਿੱਥੇ, ਕਿਸ ਸਮੇਂ ਖੇਡੇ ਜਾਣਗੇ ਟੈਸਟ ਸੀਰੀਜ਼ ਦੇ ਮੈਚ, ਭਾਰਤ ਲਈ ਕਿਹੜੀ ਵੱਡੀ ਚੁਣੌਤੀ?
ਏਬੀਪੀ ਸਾਂਝਾ
Updated at:
09 Dec 2020 01:21 PM (IST)
ਆਸਟਰੇਲਿਆਈ ਦੌਰੇ 'ਤੇ ਜਿੱਥੇ ਮੇਜ਼ਬਾਨ ਟੀਮ ਵਨਡੇ ਸੀਰੀਜ਼ 2-1 ਨਾਲ ਜਿੱਤਣ 'ਚ ਕਾਮਯਾਬ ਰਹੀ, ਉੱਥੇ ਹੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਟੀ-20 ਸੀਰੀਜ਼ 'ਚ 2-1 ਨਾਲ ਜਿੱਤ ਦਰਜ ਕਰਕੇ ਹਿਸਾਬ ਬਰਾਬਰ ਕਰ ਲਿਆ।
- - - - - - - - - Advertisement - - - - - - - - -