ਪਟਨਾ: ਬਿਹਾਰ ਦੇ ਇੱਕ ਵਿਅਕਤੀ ਨੇ ਆਪਣੀ 5 ਕਰੋੜ ਰੁਪਏ ਦੀ ਜਾਇਦਾਦ ਆਪਣੇ ਦੋ ਪਾਲਤੂ ਹਾਥੀਆਂ ਦੇ ਨਾਂ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਹਾਥੀ ਨੇ ਵਿਅਕਤੀ ਦੀ ਪਿਸਤੌਲਧਾਰੀ ਬਦਮਾਸ਼ਾਂ ਤੋਂ ਜਾਨ ਬਚਾਈ ਸੀ। ਹਾਲ ਹੀ ਵਿੱਚ ਕੇਰਲ 'ਚ ਇੱਕ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਇਸ ਵਿਅਕਤੀ ਦਾ ਅਜਿਹਾ ਕਰਨਾ ਪੂਰਾ ਇਲਾਕੇ 'ਚ ਚਰਚਾ ਦਾ ਵਿਸ਼ ਬਣਿਆ ਹੋਇਆ ਹੈ।

ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਅਖਤਰ ਇਮਾਮ, ਏਸ਼ੀਅਨ ਹਾਥੀ ਮੁੜ ਵਸੇਬਾ ਅਤੇ ਜੰਗਲੀ ਜੀਵ ਜਾਨਵਰ ਟਰੱਸਟ ਦੇ ਮੁੱਖ ਪ੍ਰਬੰਧਕ ਹਨ। ਉਹ ਹਾਥੀਆਂ ਨਾਲ 12 ਸਾਲਾਂ ਦੀ ਉਮਰ ਤੋਂ ਰਹਿ ਰਹੇ ਹਨ ਤੇ ਉਨ੍ਹਾਂ ਦੀ ਦੇਖ ਭਾਲ ਕਰ ਰਹੇ ਹਨ। ਹਾਥੀਆਂ ਦਾ ਨਾਂ ਰਾਣੀ ਤੇ ਮੋਤੀ ਹੈ ਤੇ ਇਹ ਦੋਵੇਂ ਇਮਾਮ ਲਈ ਪਰਿਵਾਰਕ ਮੈਂਬਰਾਂ ਵਾਂਗੂ ਹਨ ਤੇ ਇਮਾਮ ਇਨ੍ਹਾਂ ਬਿਨਾਂ ਇੱਕ ਪੱਲ ਵੀ ਨਹੀਂ ਰਹਿੰਦਾ।

ਇਮਾਮ ਨੇ ਕਿਹਾ ਕਿ, ਇੱਕ ਵਾਰ ਮੇਰੇ ਤੇ ਕਤਲ ਦੇ ਇਰਾਦੇ ਨਾਲ ਹਮਲਾ ਹੋਇਆ ਸੀ। ਉਸ ਵੇਲੇ ਮੇਰੇ ਹਾਥੀ ਨੇ ਮੇਰੀ ਜਾਨ ਬਚਾਈ ਸੀ। ਹਮਲਾਵਰ ਪਿਸਤੌਲ ਨਾਲ ਲੈਸ ਸਨ ਤੇ ਜਦੋਂ ਉਹ ਮੇਰੇ ਕਮਰੇ 'ਚ ਦਾਖਲ ਹੋਣ ਲੱਗੇ ਤਾਂ ਹਾਥੀ ਨੇ ਰੌਲ ਪਾ ਦਿੱਤਾ ਤੇ ਮੈਂ ਨੀਂਦ ਤੋਂ ਜਾਗ ਗਿਆ। ਇਸ ਤੋਂ ਬਾਅਦ ਮੈਂ ਰੌਲ ਪਿਆ ਅਤੇ ਮਦਦ ਮੰਗੀ ਤਾਂ ਬਦਮਾਸ਼ ਭੱਜ ਗਏ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ