Elephant Plays Football Video: ਜਾਨਵਰਾਂ ਦੀਆਂ ਦਿਲਚਸਪ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ, ਇਨ੍ਹਾਂ ਜਾਨਵਰਾਂ ਵਿਚ ਹਾਥੀਆਂ ਦੀਆਂ ਵੀਡੀਓਜ਼ ਵੀ ਲੋਕਾਂ ਦਾ ਕਾਫੀ ਮਨੋਰੰਜਨ ਕਰਦੀਆਂ ਹਨ। ਹਾਥੀ ਦੀ ਤਾਜ਼ਾ ਵੀਡੀਓ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਵੀਡੀਓ 'ਚ ਗਿਰਿਜਾ ਉਰਫ ਮਹਾਲਕਸ਼ਮੀ ਨਾਂ ਦਾ 31 ਸਾਲਾ ਹਾਥੀ ਕਟੇਲ ਸਥਿਤ ਸ਼੍ਰੀ ਦੁਰਗਾਪਰਮੇਸ਼ਵਰੀ ਮੰਦਰ 'ਚ ਪੂਰੀ ਮਸਤੀ ਨਾਲ ਫੁੱਟਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਵਾਇਰਲ ਵੀਡੀਓ 'ਚ ਤੁਸੀਂ ਇਸ ਹਾਥੀ ਨੂੰ ਦੁਰਗਾਪਰਮੇਸ਼ਵਰੀ ਮੰਦਰ 'ਚ ਫੁੱਟਬਾਲ ਖੇਡਦੇ ਦੇਖ ਸਕਦੇ ਹੋ। ਉਹ ਇੱਕ ਤਜਰਬੇਕਾਰ ਖਿਡਾਰੀ ਵਾਂਗ ਫੁੱਟਬਾਲ ਨੂੰ ਹਿੱਟ ਕਰਨ ਤੋਂ ਨਹੀਂ ਖੁੰਝਦੀ ਅਤੇ ਆਪਣੇ ਪੈਰਾਂ ਨਾਲ ਫੁੱਟਬਾਲ ਨੂੰ ਲਗਾਤਾਰ ਹਿੱਟ ਕਰਦੀ ਹੈ। ਇਸ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਅਕਸਰ ਇਸ ਹਾਥੀ ਨਾਲ ਸੈਲਫੀ ਲੈਂਦੇ ਦੇਖੇ ਜਾ ਸਕਦੇ ਹਨ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਹਾਥੀ ਦੇ ਫੈਨ ਹੋ ਜਾਵੋਗੇ ਅਤੇ ਇੱਕ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਣ ਲਈ ਮਜਬੂਰ ਹੋ ਜਾਵੋਗੇ। ਮਹਾਲਕਸ਼ਮੀ ਨਾਂ ਦੇ ਹਾਥੀ ਦਾ ਫੁੱਟਬਾਲ ਖੇਡਦੇ ਹੋਏ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ।



ਸ਼੍ਰੀ ਦੁਰਗਾਪਰਮੇਸ਼ਵਰੀ ਮੰਦਿਰ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿੱਚ ਹੈ। ਦੱਸਿਆ ਜਾਂਦਾ ਹੈ ਕਿ ਇਸ ਹਾਥੀ ਨੂੰ ਸਾਲ 1994 ਵਿੱਚ ਇਸ ਮੰਦਰ ਵਿੱਚ ਲਿਆਂਦਾ ਗਿਆ ਸੀ ਅਤੇ ਇਸ ਹਾਥੀ ਨੂੰ ਫਿਰੋਜ਼ ਅਤੇ ਅਤਲਾਫ਼ ਨਾਮ ਦੇ ਦੋ ਨੌਜਵਾਨਾਂ ਨੇ ਸਿਖਲਾਈ ਦਿੱਤੀ ਸੀ। ਮੰਦਰ ਦੇ ਸਟਾਫ਼ ਨੇ ਦੱਸਿਆ ਕਿ ਇਹ ਹਾਥੀ ਪਿਛਲੇ ਅੱਠ ਮਹੀਨਿਆਂ ਤੋਂ ਕ੍ਰਿਕਟ ਅਤੇ ਫੁੱਟਬਾਲ ਖੇਡਣ ਦਾ ਅਭਿਆਸ ਕਰ ਰਿਹਾ ਹੈ ਅਤੇ ਰੋਜ਼ਾਨਾ ਕਰੀਬ ਦੋ ਘੰਟੇ ਇਹ ਦੋਵੇਂ ਖੇਡਾਂ ਖੇਡਦਾ ਹੈ। ਪਹਿਲਾਂ ਇਸ ਮੰਦਿਰ ਵਿੱਚ ਨਾਗਰਾਜ ਨਾਮ ਦਾ ਇੱਕ ਨਰ ਹਾਥੀ ਰਹਿੰਦਾ ਸੀ, ਜਿਸ ਦੀ ਮੌਤ ਤੋਂ ਬਾਅਦ ਪੰਜ ਸਾਲ ਦੀ ਮਹਾਲਕਸ਼ਮੀ ਨੂੰ ਮੰਦਰ ਵਿੱਚ ਲਿਆਂਦਾ ਗਿਆ। ਇਸ ਤੋਂ ਪਹਿਲਾਂ ਮਹਾਲਕਸ਼ਮੀ ਨਾਂ ਦੇ ਇਸ ਹਾਥੀ ਦਾ ਕੁਝ ਮੁੰਡਿਆਂ ਨਾਲ ਕ੍ਰਿਕਟ ਖੇਡਦੇ ਹੋਏ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



 


 



 


 



 


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼



 


 


ਇਹ ਵੀ ਪੜ੍ਹੋ: Viral Video: ਘੋੜੀ 'ਤੇ ਨਹੀਂ ਸਗੋਂ ਡੋਲੀ 'ਚ ਵਿਆਹ ਕਰਵਾਉਣ ਪਹੁੰਚਿਆ ਲਾੜਾ, ਤੁਸੀਂ ਵੀ ਦੇਖੋ ਖਾਸ ਐਂਟਰੀ ਦੀ ਵੀਡੀਓ 


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ



 


Education Loan Information:
Calculate Education Loan EMI