ਥਾਈਲੈਂਡ ਵਿੱਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ ਨੇ ਤੇਲ ਦੇ ਗੋਦਾਮ ਨੂੰ ਉਡਾ ਦਿੱਤਾ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ ਕਥਿਤ ਤੌਰ 'ਤੇ ਇੱਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਤੇ ਇਸ ਨੂੰ ਬਾਲਣ ਵਾਲੇ ਕੰਟੇਨਰ (Fuel Container) 'ਤੇ ਸੁੱਟ ਦਿੱਤਾ, ਜਿਸ ਨਾਲ ਪ੍ਰਾਪੈਕੋਰਨ ਆਇਲ (Prapakorn Oil) ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।
'ਡੇਲੀ ਮੇਲ' ਦੀ ਰਿਪੋਰਟ ਮੁਤਾਬਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ ਐਨ ਸਰਿਆ (Ann Sriya) ਹੈ। ਉਸਨੇ ਤੇਲ ਦੇ ਗੋਦਾਮ ਨੂੰ ਇਸ ਲਈ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ 'ਸ਼ਿਕਾਇਤ' ਅਤੇ 'ਤਣਾਅ ਪੈਦਾ ਕਰਨ' ਤੋਂ ਤੰਗ ਆ ਗਈ ਸੀ।
ਮਹਿਲਾ ਕਰਮਚਾਰੀ ਨੇ ਕਾਗਜ਼ ਦੇ ਇੱਕ ਟੁਕੜੇ ਨੂੰ ਅੱਗ ਲਗਾ ਕੇ ਬਾਲਣ ਦੇ ਕੰਟੇਨਰ 'ਤੇ ਸੁੱਟ ਦਿੱਤਾ, ਜਿਸ ਨਾਲ ਨਾਖੋਨ ਪਾਥੋਮ (Nakhon Pathom Province) ਸੂਬੇ ਵਿੱਚ ਪ੍ਰਾਪਾਕੋਰਨ ਤੇਲ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਇਲਾਕੇ 'ਚ ਭਗਦੜ ਮੱਚ ਗਈ। ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਕਰੀਬ ਚਾਰ ਘੰਟੇ ਲੱਗੇ।
ਇਸ ਕੰਟੇਨਰ ਵਿੱਚ ਹਜ਼ਾਰਾਂ ਗੈਲਨ ਤੇਲ ਸੀ। ਇਸ ਘਟਨਾ ਕਾਰਨ ਕੰਪਨੀ ਨੂੰ ਕਰੀਬ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ 29 ਨਵੰਬਰ ਨੂੰ ਮਹਿਲਾ ਕਰਮਚਾਰੀ 'ਤੇ ਕਾਰਵਾਈ ਕੀਤੀ ਗਈ ਸੀ।
ਪੁਲਿਸ ਮੁਤਾਬਕ ਐਨ ਸ਼੍ਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਅੱਗਜ਼ਨੀ ਕਰਨ ਦੀ ਗੱਲ ਕਬੂਲੀ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਬੌਸ ਉਸ ਨੂੰ ਕੰਮ ਲਈ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਕੰਪਨੀ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਦੱਸਿਆ ਕਿ ਔਰਤ ਪਿਛਲੇ 9 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: Health Care Tips: ਸਾਵਧਾਨ! ਸਰਦੀ ਦੇ ਮੌਸਮ 'ਚ ਹੱਥ-ਪੈਰ ਰਹਿੰਦੇ ਜ਼ਿਆਦਾ ਠੰਢੇ ਤਾਂ ਇਨ੍ਹਾਂ ਬਿਮਾਰੀਆਂ ਦਾ ਸੰਕੇਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/