Winter Health Care Tips: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਈ ਲੋਕਾਂ ਦੇ ਹੱਥ-ਪੈਰ ਠੰਢੇ ਰਹਿੰਦੇ ਹਨ। ਅਜਿਹੇ 'ਚ ਲੋਕ ਗਰਮ ਕੱਪੜੇ ਪਾ ਕੇ ਅੱਗ ਕੋਲ ਹੱਥ-ਪੈਰ ਸੇਕਦੇ ਹਨ। ਇਹ ਸਭ ਕਰਨ ਤੋਂ ਬਾਅਦ ਵੀ ਹੱਥ-ਪੈਰ ਗਰਮ ਨਹੀਂ ਹੁੰਦੇ। ਇਸ ਲਈ ਇਹ ਕਿਸੇ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ।
ਜ਼ਿਆਦਾਤਰ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਹ ਬਿਲਕੁਲ ਵੀ ਸਹੀ ਨਹੀਂ ਹੈ। ਇਹ ਛੋਟੇ-ਛੋਟੇ ਲੱਛਣ ਕਿਸੇ ਵੱਡੀ ਬਿਮਾਰੀ ਦੇ ਸੰਕੇਤ ਹੋ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਹੱਥ-ਪੈਰ ਹਰ ਸਮੇਂ ਠੰਢੇ ਰਹਿੰਦੇ ਹਨ।
ਸ਼ੂਗਰ ਦੀ ਹੋ ਸਕਦੀ ਨਿਸ਼ਾਨੀ
ਸ਼ੂਗਰ ਦੇ ਮਰੀਜ਼ਾਂ ਦੇ ਹੱਥ-ਪੈਰ ਅਕਸਰ ਠੰਢ 'ਚ ਠੰਢੇ ਰਹਿੰਦੇ ਹਨ। ਇਸ ਬਿਮਾਰੀ 'ਚ ਬਲੱਡ ਸ਼ੂਗਰ ਦਾ ਪੱਧਰ ਉੱਚਾ ਰਹਿੰਦਾ ਹੈ। ਅਜਿਹੀ ਸਥਿਤੀ 'ਚ ਮਰੀਜ਼ ਨੂੰ ਵਾਰ-ਵਾਰ ਪੇਸ਼ਾਬ ਆਉਂਦਾ ਹੈ। ਇਸ ਦੇ ਨਾਲ ਹੀ ਅਜਿਹੇ ਮਰੀਜ਼ਾਂ ਦੀ ਸੱਟ ਦਾ ਜ਼ਖ਼ਮ ਵੀ ਜਲਦੀ ਠੀਕ ਨਹੀਂ ਹੁੰਦਾ। ਜੇਕਰ ਸਰਦੀਆਂ 'ਚ ਤੁਹਾਡੇ ਪੈਰ ਹਰ ਸਮੇਂ ਠੰਢੇ ਰਹਿੰਦੇ ਹਨ ਤਾਂ ਆਪਣੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਜ਼ਰੂਰ ਕਰਵਾਓ।
ਹਾਈ ਕੋਲੈਸਟ੍ਰੋਲ ਕਾਰਨ ਹੋ ਸਕਦੀ ਅਜਿਹੀ ਸਮੱਸਿਆ
ਦੱਸ ਦੇਈਏ ਕਿ ਹਾਈ ਕੋਲੈਸਟ੍ਰੋਲ ਦੀ ਵਜ੍ਹਾ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਠੀਕ ਹੋਣ 'ਚ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਹੱਥ-ਪੈਰ ਹਰ ਸਮੇਂ ਠੰਢੇ ਰਹਿੰਦੇ ਹਨ। ਹੱਥਾਂ-ਪੈਰਾਂ ਨੂੰ ਲੰਬੇ ਸਮੇਂ ਤਕ ਠੰਢਾ ਰੱਖਣ ਨਾਲ ਬ੍ਰੇਨ ਸਟ੍ਰੋਕ ਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਹਾਡੇ ਹੱਥ-ਪੈਰ ਵੀ ਹਰ ਸਮੇਂ ਠੰਢੇ ਰਹਿੰਦੇ ਹਨ ਤਾਂ ਜਲਦੀ ਤੋਂ ਜਲਦੀ ਆਪਣੇ ਕੋਲੈਸਟ੍ਰੋਲ ਲੈਵਲ ਦੀ ਜਾਂਚ ਕਰਵਾਓ।
ਹਾਈਪੋਥਾਈਰੋਡਿਜ਼ਮ ਦੀ ਹੋ ਸਕਦੀ ਸਮੱਸਿਆ
ਥਾਇਰਾਇਡ ਸਾਡੇ ਸਰੀਰ ਦੀ ਸਭ ਤੋਂ ਮਹੱਤਵਪੂਰਨ ਗ੍ਰੰਥੀਆਂ ਵਿੱਚੋਂ ਇੱਕ ਹੈ। ਇਸ ਬਿਮਾਰੀ 'ਚ ਸਰੀਰ ਲੋੜੀਂਦੀ ਮਾਤਰਾ 'ਚ ਹਾਰਮੋਨ ਪੈਦਾ ਨਹੀਂ ਕਰਦਾ ਹੈ। ਇਸ ਕਾਰਨ ਇਹ ਸਰੀਰ ਦੇ ਕਈ ਹਿੱਸਿਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ 'ਚ ਮਰੀਜ਼ ਦੇ ਹੱਥ-ਪੈਰ ਅਕਸਰ ਠੰਢੇ ਰਹਿੰਦੇ ਹਨ।
ਬਹੁਤ ਜ਼ਿਆਦਾ ਤਣਾਅ ਸਮੱਸਿਆਵਾਂ ਪੈਦਾ ਕਰ ਸਕਦਾ
ਦੱਸ ਦੇਈਏ ਕਿ ਤਣਾਅ ਦਾ ਸਾਡੇ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਹ ਸਾਡੇ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਤੋਂ ਬਾਅਦ ਹੱਥ-ਪੈਰ ਠੰਢੇ ਰਹਿੰਦੇ ਹਨ। ਜੀਵਨ 'ਚ ਘੱਟ ਤੋਂ ਘੱਟ ਤਣਾਅ ਲੈਣ ਦੀ ਕੋਸ਼ਿਸ਼ ਕਰੋ।
Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Aam Aadmi Party announces candidates: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/