ਭਾਜਪਾ ਦੇ ਸਾਬਕਾ ਸਾਂਸਦ ਨੂੰ ਚੈੱਕ ਬਾਊਂਸ ਮਾਮਲੇ 'ਚ ਦੋ ਸਾਲ ਦੀ ਕੈਦ ਤੇ 2.97 ਕਰੋੜ ਜੁਰਮਾਨਾ
ਏਬੀਪੀ ਸਾਂਝਾ | 03 Oct 2020 08:20 PM (IST)
ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਭਾਜਪਾ ਦੇ ਇਕ ਸਾਬਕਾ ਸਾਂਸਦ ਨੂੰ ਚੈੱਕ ਬਾਊਂਸ ਦੇ ਮਾਮਲੇ 'ਚ ਦੋ ਸਾਲ ਦੀ ਕੈਦ ਅਤੇ 2.97 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਸੰਕੇਤਕ ਤਸਵੀਰ
ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਭਾਜਪਾ ਦੇ ਇਕ ਸਾਬਕਾ ਸਾਂਸਦ ਨੂੰ ਚੈੱਕ ਬਾਊਂਸ ਦੇ ਮਾਮਲੇ 'ਚ ਦੋ ਸਾਲ ਦੀ ਕੈਦ ਅਤੇ 2.97 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਅਦਾ ਕਰਨ 'ਚ ਅਸਫਲ ਹੋਣ ਤੇ ਤਿੰਨ ਮਹੀਨਿਆਂ ਦੀ ਹੋਰ ਜੇਲ ਦੀ ਸਜ਼ਾ ਭੁਗਤਨੀ ਹੋਏਗੀ।ਦੱਸਣਯੋਗ ਹੈ ਕਿ ਇਹ ਕੇਸ 14 ਲੱਖ 85 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਨਾਲ ਸਬੰਧਤ ਹੈ। ਕਲੋਲ ਵਿੱਚ, ਪ੍ਰਿੰਸੀਪਲ ਸੀਨੀਅਰ ਸਿਵਲ ਜੱਜ ਡੀਐਸ ਠਾਕੁਰ ਨੇ ਇਹ ਵੀ ਆਦੇਸ਼ ਦਿੱਤਾ ਕਿ ਜੇ ਸੁਰੇਂਦਰਨਗਰ ਦੇ ਸੰਸਦ ਮੈਂਬਰ ਦੇਵਜੀ ਫਤਿਹਪੁਰਾ 2,97,10,000 ਰੁਪਏ ਦੇ ਜੁਰਮਾਨਾ ਅਦਾ ਕਰਨ ਵਿੱਚ ਅਸਮਰੱਥ ਰਹੇ ਤਾਂ ਉਨ੍ਹਾਂ ਨੂੰ ਕੈਦ ਦੀ ਵਾਧੂ ਸਜ਼ਾ ਭੁਗਤਨੀ ਪਵੇਗੀ। ਦਰਅਸਲ, ਫਤੇਪੁਰਾ ਦਾ 14,85,000 ਰੁਪਏ ਦਾ ਚੈੱਕ ਬਾਊਂਸ ਹੋ ਗਿਆ ਸੀ ਅਤੇ ਸਾਬਕਾ ਸੰਸਦ ਮੈਂਬਰ ਨੇ ਇਸ ਸਬੰਧ ਵਿਚ ਭੇਜੇ ਗਏ ਨੋਟਿਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਫਤੇਪੁਰਾ ਨੇ ਇਹ ਰਕਮ ਸਾਲ 2018 ਵਿਚ ਜ਼ਮੀਨ ਸੌਦੇ ਦੇ ਸੰਬੰਧ ਵਿਚ ਲਈ ਸੀ ਅਤੇ ਉਸਨੂੰ ਵਾਪਸ ਕਰਨ ਲਈ ਇਕ ਚੈੱਕ ਦਿੱਤਾ ਸੀ। ਇਹ ਸੌਦਾ ਨਹੀਂ ਹੋ ਸਕਿਆ ਸੀ।ਫਤਹਿਪੁਰਾ ਨੇ 2014 ਵਿੱਚ ਸੁਰੇਂਦਰਨਗਰ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਪਰ ਭਾਜਪਾ ਨੇ ਉਸ ਨੂੰ 2019 ਵਿੱਚ ਟਿਕਟ ਨਹੀਂ ਦਿੱਤੀ।