26 ਫੁੱਟ ਦੇ ਅਜਗਰ ਤੇ ਸਾਬਕਾ ਫੌਜੀ ਵਿਚਾਲੇ ਜੰਗ, ਵੇਖੋ ਕੌਣ ਰਿਹਾ ਜੇਤੂ
ਫਿਲੀਪੀਨਜ਼ ਤੇ ਇੰਡੋਨੇਸ਼ੀਆ ਵਿੱਚ 20 ਫੁੱਟ ਤਕ ਲੰਮੇ ਅਜਗਰਾਂ ਦਾ ਵੇਖਿਆ ਜਾਣਾ ਆਮ ਗੱਲ ਹੈ। ਉੱਥੋਂ ਦੇ ਲੋਕਾਂ ਲਈ ਇਨ੍ਹਾਂ ਦਾ ਸਾਹਮਣਾ ਕਰਨਾ ਆਮ ਜਿਹੀ ਗੱਲ ਹੈ।
ਬਾਅਦ ਵਿੱਚ ਰੌਬਰਟ ਦੇ ਸਾਥੀ ਸੁਰੱਖਿਆ ਕਰਮੀਆਂ ਨੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਜ਼ਖ਼ਮੀ ਹੋਏ ਰੌਬਰਟ ਨਬਾਬਨ ਨੂੰ ਛੁਡਾ ਲਿਆ ਤੇ ਹਸਪਤਾਲ ਪਹੁੰਚਾਇਆ।
ਇੱਕ ਸਥਾਨਕ ਪੁਲਿਸ ਅਧਿਕਾਰੀ ਮੁਤਾਬਕ ਕਦੇ-ਕਦੇ ਸੱਪ ਖਾਣ ਦੇ ਸ਼ੌਕੀਨ ਰੌਬਰਟ ਨੇ ਪਹਿਲਾਂ ਅਜਗਰ ਨੂੰ ਫੜ ਦੇ ਬੋਰੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅਜਗਰ ਨੇ ਉਸ ਦੇ ਇੱਕ ਹੱਥ ਨੂੰ ਜਕੜ ਲਿਆ ਤੇ ਉਹ ਟੁੱਟਣ ਤੋਂ ਮਸਾਂ ਹੀ ਬਚਿਆ।
ਰੌਬਰਟ ਤੇ ਐਨਾਕੌਂਡਾ ਦੇ ਆਕਾਰ ਵਰਗੇ ਇਸ ਅਜਗਰ ਦਰਮਿਆਨ ਜ਼ੋਰਦਾਰ ਝੜਪ ਹੋਈ ਤੇ ਅਖੀਰ ਵਿੱਚ ਪਿੰਡ ਵਾਲਿਆਂ ਦੀ ਮਦਦ ਨਾਲ ਰੌਬਰਟ ਨੇ ਇਸ ਵੱਡੇ ਅਜਗਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇੰਡੋਨੇਸ਼ੀਆ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਹੋਇਆ, ਇੰਝ ਕਿ ਰੌਬਰਟ ਨਾਂ ਦਾ ਇੱਕ ਸੁਰੱਖਿਆ ਕਰਮੀ ਗਸ਼ਤ ਕਰ ਰਿਹਾ ਸੀ। ਉਸੇ ਸਮੇਂ ਇੱਕ 26 ਫੁੱਟ ਲੰਮੇ ਅਜਗਰ ਨੇ ਉਸ 'ਤੇ ਹਮਲਾ ਕਰ ਦਿੱਤਾ। ਫ਼ੌਜ 'ਚੋਂ ਸੇਵਾਮੁਕਤ ਹੋਣ ਕਾਰਨ ਰੌਬਰਟ ਬਿਲਕੁਲ ਨਹੀਂ ਘਬਰਾਇਆ ਤੇ ਅਜਗਰ ਨਾਲ ਇਕੱਲਿਆਂ ਹੀ ਪੂਰਾ ਲੋਹਾ ਲਿਆ।