ਜਲਾਲਾਬਾਦ ਦੇ ਰੋਡੇ ਫਾਟਕ 'ਤੇ ਖ਼ਤਰਨਾਕ ਰੇਲ ਹਾਦਸਾ, ਵੇਖੋ ਤਸਵੀਰਾਂ ਦੀ ਜ਼ੁਬਾਨੀ
ਇਸ ਹਾਦਸੇ ਵਿੱਚ ਸਵਾਰੀਆਂ ਦੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗੇ ਵੋਖੇ ਹਾਦਸੇ ਦੀਆਂ ਕੁਝ ਹੋਰ ਤਸਵੀਰਾਂ।
ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਰੇਲ ਇੰਜਣ ਵਿੱਚ ਫਸ ਗਿਆ। ਇਸ ਕਾਰਨ ਟਰੇਨ ਡ੍ਰਾਈਵਰ ਦੀ ਮੌਤ ਹੋ ਗਈ।
ਟੱਕਰ ਤੋਂ ਬਾਅਦ ਟਰੇਨ ਟਰੱਕ ਨੂੰ ਕਾਫੀ ਦੂਰ ਤਕ ਘੜੀਸਦੀ ਲੈ ਗਈ।
ਟੱਕਰ ਵਿੱਚ ਜਿੱਥੇ ਟਰੱਕ ਪੂਰੀ ਤਰ੍ਹਾਂ ਤਬਾਹ ਹੋ ਗਿਆ, ਉੱਥੇ ਟਰੇਨ ਦਾ ਵੀ ਕਾਫੀ ਨੁਕਸਾਨ ਹੋ ਗਿਆ।
ਰੇਲਵੇ ਕ੍ਰੌਸਿੰਗ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਟਰੇਨ ਇਸ ਟਰੱਕ ਨਾਲ ਜਾ ਟਕਰਾਈ।
ਘਬਰਾ ਕੇ ਚਾਲਕ ਨੇ ਟਰੱਕ ਰੇਲ ਲਾਈਨਾਂ ਦੇ ਵਿਚਕਾਰ ਹੀ ਛੱਡ ਕੇ ਛਾਲ ਮਾਰ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਚੱਕ ਸ਼ੇਰਾ ਵਿੱਚ ਇਹ ਬਜਰੀ ਨਾਲ ਭਰਿਆ ਟਰੱਕ ਮਾਨਵ ਰਹਿਤ ਫਾਟਕ ਨੂੰ ਪਾਰ ਕਰ ਰਿਹਾ ਸੀ ਕਿ ਅਚਾਨਕ ਟਰੇਨ ਆ ਗਈ।
ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੇਲ ਮਾਰਗ 'ਤੇ ਮਾਨਵ ਰਹਿਤ ਫਾਟਕ 'ਤੇ ਟ੍ਰੇਨ ਟਰਾਲੇ ਨਾਲ ਜਾ ਟਕਰਾਈ।
ਜਲਾਲਾਬਾਦ ਵਿੱਚ ਇੱਕ ਕੰਸਟ੍ਰਕਸ਼ਨ ਕੰਪਨੀ ਦਾ ਕੰਕਰੀਟ ਢੋਣ ਵਾਲਾ ਟਰੱਕ ਟਰੇਨ ਨਾਲ ਟਕਰਾ ਗਿਆ। ਪਿੰਡ ਬਾਹਮਣੀ ਵਾਲਾ ਨਜ਼ਦੀਕ ਮਾਨਵ ਰਹਿਤ ਫਾਟਕ 'ਤੇ ਵਾਪਰੇ ਹਾਦਸੇ ਕਾਰਨ ਰੇਲ ਚਾਲਕ ਦੀ ਮੌਤ ਹੋ ਗਈ।
ਹਾਦਸੇ ਸਮੇਂ ਟਰੱਕ ਕੰਕਰੀਟ ਨਾਲ ਲੱਦਿਆ ਹੋਇਆ ਸੀ ਤੇ ਜਿਸ ਦੇ ਭਾਰ ਕਾਰਨ ਉਸ ਨੇ ਟਰੇਨ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਰੇਲ ਚਾਲਕ ਦੀ ਮੌਤ ਹੋ ਗਈ।