✕
  • ਹੋਮ

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਨਤਮਸਤਕ ਹੋਈ ਲੋਕਾਈ

ਏਬੀਪੀ ਸਾਂਝਾ   |  07 Oct 2017 08:43 PM (IST)
1

ਗੁਰੂ ਸਾਹਿਬ ਸਾਹਿਤ ਤੇ ਸੰਗੀਤ ਪ੍ਰੇਮੀ ਸਨ, ਜਿਸ ਦੀ ਆਪ ਦੀ ਬਾਣੀ ਤੋਂ ਮਿਲਦੀ ਹੈ, ਗੁਰੂ ਸਾਹਿਬ ਨੇ 8 ਵਾਰਾਂ ਦੀ ਰਾਗ ਕਲਾ ਦੀਆਂ ਬਰੀਕੀਆਂ ਨੂੰ ਮੁੱਖ ਰੱਖ ਕੇ ਕੀਤੀ। ਆਪ ਨੇ ਮਸੰਦ ਪ੍ਰਥਾ ਨੂੰ ਹੋਰ ਮਜ਼ਬੂਤੀ ਦਿੱਤੀ ਅਤੇ ਲੰਗਰ ਤੇ ਪੰਗਤ ਸੰਸਥਾਵਾਂ ਨੂੰ ਵੀ ਪਕਿਆਈ ਦਿੱਤੀ। ਆਪ ਨੇ ਆਪਣੇ ਪੁੱਤਰ ਅਰਜਨ ਨੂੰ ਪੰਜਵੇਂ ਗੁਰੂ ਗੱਦੀ ਸੌਂਪ ਦਿੱਤੀ ਤੇ 1581 'ਚ ਜੋਤੀ ਜੋਤ ਸਮਾ ਗਏ।

2

ਆਪ ਦੀ ਬਾਣੀ ਅਕਾਲ ਪੁਰਖ ਪ੍ਰਤੀ ਪ੍ਰੇਮ ਦੀ ਭਾਵਨਾ ਨਾਲ ਲਬਰੇਜ਼ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕਾਫੀ ਯੋਗਦਾਨ ਪਾਇਆ ਜਿਸ ਕਾਰਨ ਅਕਬਰ ਦੇ ਦਰਬਾਰ ਨੇ ਵੀ ਆਪ ਜੀ ਨੂੰ ਸੰਮਨ ਭੇਜੇ, ਪਰ ਗੁਰੂ ਸਾਹਿਬ ਲਗਾਤਾਰ ਡਟੇ ਰਹੇ।

3

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 31 ਰਾਗਾਂ ਵਿੱਚ ਬਾਣੀ ਦਰਜ ਹੈ ਤੇ ਗੁਰੂ ਰਾਮਦਾਸ ਜੀ ਨੇ 29 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਬਾਣੀ ਦੀ ਰਚਨਾ ਦਾ ਕਾਰਜ ਆਪ ਜੀ ਨੇ 1574 ਤੋਂ 1581 ਤੱਕ 7 ਸਾਲਾਂ ਵਿੱਚ ਕੀਤਾ। ਗੁਰੂ ਸਾਹਿਬ ਮਿਠ ਬੋਲੜੇ, ਨਿਮਰਤਾ, ਦਇਆ ਤੇ ਪ੍ਰੇਮ ਦੇ ਪੁੰਜ ਸਨ।

4

ਗੁਰੂ ਰਾਮਦਾਸ ਜੀ ਦੇ ਸਮੇਂ ਇਸ ਨਗਰ ਵਿੱਚ ਸਰੋਵਰ ਦੀ ਖੁਦਾਈ ਵੀ ਸ਼ੁਰੂ ਹੋ ਚੁੱਕੀ ਸੀ ਜਿਸ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਮੁਕੰਮਲ ਕਰਵਾ ਕੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਸੀ।

5

ਗੁਰੂ ਸਾਹਿਬ ਨੇ ਨਗਰ ਵਸਾ ਕੇ ਇੱਥੇ ਵੱਖ ਵੱਖ ਕਿੱਤਿਆਂ ਦੇ ਲੋਕਾਂ ਨੂੰ ਵਸਣ ਲਈ ਸੁਨੇਹੇ ਭੇਜੇ ਤੇ ਨਗਰ ਵਿੱਚ 52 ਕਿੱਤਿਆਂ ਦਾ ਕਾਰੋਬਾਰ ਸ਼ੁਰੂ ਹੋਇਆ। ਸ਼ਹਿਰ ਦਾ ਗੁਰੂ ਬਜ਼ਾਰ ਅੱਜ ਵੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ।

6

ਸੱਚਖੰਡ ਪਿਆਨੇ ਤੋਂ ਪਹਿਲਾ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਅਗਲੀ ਗੁਰੂ ਜੋਤ ਦਾ ਵਾਰਸ ਚੁਣ ਕੇ ਚੌਥੇ ਗੁਰੂ ਰਾਮਦਾਸ ਥਾਪ ਦਿੱਤਾ। 1574 ਵਿੱਚ ਵੱਡੀ ਸੇਵਾ ਸਾੰਭਣ ਤੋਂ ਬਾਅਦ ਗੁਰੂ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਵਸਾਉਣ ਦਾ ਮਹਾਨ ਕਾਰਜ ਕੀਤਾ। ਗੁਰੂ ਸਾਹਿਬ ਵੱਲੋਂ ਉਸ ਵੇਲੇ ਵਸਾਏ ਨਗਰ ਦਾ ਨਾਂ ਗੁਰੂ ਕਾ ਚੱਕ ਸੀ ਜਿਸਨੂੰ ਬਾਅਦ ਵਿੱਚ ਚੱਕ ਰਾਮਦਾਸਪੁਰ ਤੇ ਫਿਰ ਅੰਮ੍ਰਿਤਸਰ ਕਿਹਾ ਜਾਣ ਲੱਗਿਆ।

7

ਇੱਥੇ ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਹੋਈ ਜਿਸ ਤੋਂ ਬਾਅਦ ਭਾਈ ਜੇਠਾ ਗੁਰੂ ਅਮਰਦਾਸ ਜੀ ਨਾਲ ਸੇਵਾ ਵਿੱਚ ਜੁਟ ਗਏ। ਨੌਜਵਾਨ ਭਾਈ ਜੇਠਾ ਨੇ ਆਪਣੀ ਨਿਮਰਤਾ, ਸੇਵਾ ਭਾਵ ਤੇ ਪਰਉਪਕਾਰ ਵਾਲੇ ਸੁਭਾਅ ਨਾਲ ਤੀਜੇ ਗੁਰੂ ਸਾਹਿਬ ਦਾ ਦਿਲ ਜਿੱਤ ਲਿਆ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਲਈ ਭਾਈ ਜੇਠਾ ਜੀ ਨੂੰ ਵਰ ਚੁਣਿਆ।

8

ਸੋਢੀ ਪਰਿਵਾਰਾਂ ਨੇ ਜਦ ਆਪ ਨੂੰ ਨਾ ਸਾਂਭਿਆ ਤਾਂ ਆਪ ਜੀ ਦੀ ਨਾਨੀ ਬਾਲ ਭਾਈ ਜੇਠਾ ਨੂੰ ਆਪਣੇ ਪਿੰਡ ਬਾਸਰਕੇ ਲੈ ਗਈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਦੋਂ ਨਵਾਂ ਨਗਰ ਗੋਇੰਦਵਾਲ ਵਸਾਇਆ ਤਾਂ ਭਾਈ ਜੇਠਾ ਵੀ ਆਪਣੀ ਨਾਨੀ ਸਮੇਤ ਬਾਸਰਕੇ ਤੋਂ ਗੋਇੰਦਵਾਲ ਜਾ ਕੇ ਵਸ ਗਏ।

9

ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 1534 ਵਿੱਚ ਪਿਤਾ ਹਰਦਾਸ ਤੇ ਮਾਤਾ ਦਯਾ ਕੌਰ (ਅਨੂਪ ਦੇਵੀ) ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਸੀ। ਸੋਢੀ ਕੁਲ ਵਿੱਚ ਜਨਮੇ ਗੁਰੂ ਰਾਮਦਾਸ ਜੀ ਦਾ ਨਾਂ ਮਾਪਿਆਂ ਨੇ ਜੇਠਾ ਰੱਖਿਆ ਸੀ। ਆਪ ਜੀ ਦੇ ਪ੍ਰਕਾਸ਼ ਵੇਲੇ ਗੁਰੂ ਨਾਨਕ ਪਾਤਸ਼ਾਹ 65 ਸਾਲ ਦੇ ਸਨ ਅਤੇ ਤੀਜੇ ਗੁਰੂ ਅਮਰਦਾਸ ਜੀ 55 ਸਾਲ ਦੇ ਸਨ। ਪਿਤਾ ਹਰਦਾਸ ਤੇ ਮਾਤਾ ਦਯਾ ਕੌਰ ਜੀ ਦੇ ਅਕਾਲ ਚਲਾਣੇ ਕਾਰਨ ਭਾਈ ਜੇਠਾ 7 ਸਾਲ ਦੀ ਛੋਟੀ ਉਮਰ ਵਿੱਚ ਹੀ ਅਨਾਥ ਹੋ ਗਏ ਸਨ।

  • ਹੋਮ
  • ਪੰਜਾਬ
  • ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਨਤਮਸਤਕ ਹੋਈ ਲੋਕਾਈ
About us | Advertisement| Privacy policy
© Copyright@2025.ABP Network Private Limited. All rights reserved.