ਲਾਹੌਲ ਸਪਿਤੀ: ਹਿਮਾਚਲ ਦੇ ਲਾਹੌਲ ਸਪਿਤੀ ਦੇ ਇੱਕ ਕਿਸਾਨ ਨੇ ਖੇਤਾਂ 'ਚ ਇੱਕ ਐਸਾ ਕਰਮਾਨਾ ਕਰ ਵਿਖਾਇਆ ਹੈ ਜਿਸਨੂੰ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਲਾਹੌਲ ਦੇ ਪਿੰਡ ਰਲਿੰਗ ਦੇ ਕਿਸਾਨ ਸੁਨੀਲ ਕੁਮਾਰ ਨੇ ਜੈਵਿਕ ਖੇਤੀ ਕਰ 17.2 ਕਿਲੋ ਦਾ ਬੰਦ ਗੋਭੀ ਦਾ ਫੁੱਲ ਤਿਆਰ ਕੀਤਾ ਹੈ। ਉਸ ਦੇ ਤਜਰਬੇ ਨੇ ਦੇਸ਼ ਭਰ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਖੋਜ ਕੇਂਦਰਾਂ ਦੇ ਵਿਗਿਆਨੀਆਂ ਨੂੰ ਨਵੇਂ ਸਿਰਿਓ ਸੋਚਣ ਲਈ ਪ੍ਰੇਰਿਤ ਕੀਤਾ ਹੈ।ਸੁਨੀਲ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਜੈਵਿਕ ਖੇਤੀ 'ਤੇ ਕੇਂਦ੍ਰਤ ਸੀ। ਆਮ ਤੌਰ 'ਤੇ ਗੋਭੀ ਦੇ ਫੁੱਲ 2 ਜਾਂ 3 ਕਿਲੋ ਦੇ ਹੁੰਦੇ ਹਨ, ਪਰ ਉਨ੍ਹਾਂ ਨੇ ਇਸ ਸਾਲ 17.2 ਕਿਲੋ ਦਾ ਫੁੱਲ ਤਿਆਰ ਕੀਤਾ ਹੈ। ਸੁਨੀਲ ਨੇ ਕਿਹਾ ਕਿ ਉਹ ਖੇਤਾਂ ਵਿੱਚ ਸਿਰਫ ਜੈਵਿਕ ਖਾਦਾਂ ਦੀ ਵਰਤੋਂ ਕਰਦਾ ਹੈ। ਉਹ ਸੋਸਾਇਟੀ ਤੋਂ ਹੀ ਬੀਜ ਖਰੀਦਦਾ ਹੈ, ਪਰ ਇਸ ਵਿੱਚ ਉਸਨੇ ਕੁਝ ਪ੍ਰਯੋਗ ਕੀਤੇ, ਪਹਿਲੀ ਵਾਰ ਉਸਨੇ ਆਪਣੇ ਖੇਤਾਂ ਵਿੱਚ 17 ਕਿਲੋ ਤੋਂ ਵੱਧ ਵਜ਼ਨ ਵਾਲਾ ਗੋਭੀ ਦਾ ਫੁੱਲ ਉਗਾਇਆ ਹੈ।