ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਮਾਸਪੇਸ਼ੀਆਂ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰਨ ਦੀ ਮਹੱਤਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਆਂਡੇ ਤੇ ਪਨੀਰ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਦੇ ਪ੍ਰਮੁੱਖ ਸਰੋਤ ਹਨ। ਪ੍ਰੋਟੀਨ ਤੋਂ ਇਲਾਵਾ ਆਂਡਿਆਂ ਤੇ ਪਨੀਰ ਦਾ ਸੇਵਨ ਸਰੀਰ ਨੂੰ ਕੈਲਸ਼ੀਅਮ, ਵਿਟਾਮਿਨ ਬੀ 12 ਤੇ ਆਇਰਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ।

ਆਂਡੇ:

ਇੱਕ ਆਂਡਾ ਬਹੁਤ ਲਾਭਦਾਇਕ ਹੈ ਤੇ ਪ੍ਰੋਟੀਨ ਦਾ ਸਸਤਾ ਸਰੋਤ ਹੈ। ਇੱਕ ਉਬਾਲੇ ਆਂਡੇ ਤੋਂ 5.5 ਗ੍ਰਾਮ ਪ੍ਰੋਟੀਨ, ਕੁੱਲ ਫੈਟ 4.2 ਗ੍ਰਾਮ, ਕੈਲਸ਼ੀਅਮ 24.6 ਮਿਲੀਗ੍ਰਾਮ, ਆਇਰਨ 0.8 ਮਿਲੀਗ੍ਰਾਮ ਤੇ ਮੈਗਨੀਸ਼ੀਅਮ 5.3 ਮਿਲੀਗ੍ਰਾਮ ਮਿਲਦਾ ਹੈ।

ਜੇ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ! ਇਹ ਘਰੇਲੂ ਉਪਚਾਰ ਹੋ ਸਕਦਾ ਫਾਇਦੇਮੰਡ

ਪਨੀਰ:

ਪਨੀਰ ਇੱਕ ਪ੍ਰਸਿੱਧ ਡੇਅਰੀ ਪ੍ਰੋਡਕਟ ਹੈ। ਪਨੀਰ 'ਚ 7.54 ਗ੍ਰਾਮ ਪ੍ਰੋਟੀਨ, ਫੈਟ 5.88 ਗ੍ਰਾਮ, ਕਾਰਬੋਹਾਈਡਰੇਟ 4.96 ਗ੍ਰਾਮ, ਫੋਲੇਟਸ 37.32 ਮਾਈਕਰੋਗ੍ਰਾਮ ਤੇ 190.4 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।

ਕਿ ਸ਼ਹਿਨਾਜ਼ ਕਰਕੇ ਸਾਰਾ ਹੋਈ ਬਾਹਰ, ਪਹਿਲੇ ਐਵਿਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ

ਆਂਡੇ ਬਨਾਮ ਪਨੀਰ:

ਅੰਡੇ ਅਤੇ ਪਨੀਰ ਦੋਵਾਂ 'ਚ ਪੌਸ਼ਟਿਕ ਤੱਤਾਂ ਦੀ ਇਕੋ ਜਿਹੀ ਰਚਨਾ ਹੁੰਦੀ ਹੈ। ਪ੍ਰੋਟੀਨ ਤੋਂ ਇਲਾਵਾ ਵਿਟਾਮਿਨ ਬੀ 12, ਆਇਰਨ ਤੇ ਕੈਲਸ਼ੀਅਮ ਵੀ ਉਪਲਬਧ ਹਨ। ਜਿਸ ਨਾਲ ਸਾਡੀ ਤੰਦਰੁਸਤ ਤੇ ਸਿਹਤਮੰਦ ਭਾਰ ਨੂੰ ਬਣਾਈ ਰੱਖਣ 'ਚ ਮਦਦ ਕਰਦੀ ਹੈ। ਦੋਵੇਂ ਭੋਜਨ ਮਾਸਪੇਸ਼ੀ ਬਣਾਉਣ ਤੇ ਭਾਰ ਘਟਾਉਣ ਦੇ ਉਦੇਸ਼ ਨਾਲ ਵਰਤੇ ਜਾ ਸਕਦੇ ਹਨ। ਅਜੇ ਤੱਕ, ਦੋਵਾਂ ਦੀਆਂ ਲਾਭਦਾਇਕ ਵਿਸ਼ੇਸ਼ਤਾਵਾਂ ਨੂੰ ਵੇਖ ਕੇ ਇਹ ਕਹਿਣਾ ਮੁਸ਼ਕਲ ਹੈ ਕਿ ਪਨੀਰ ਤੇ ਆਂਡਿਆਂ ਵਿੱਚ ਕੌਣ ਬਿਹਤਰ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ