ਨਵੀਂ ਦਿੱਲੀ: ਆਮ ਲੋਕ ਅਫੀਮ ਨੂੰ ਸਿਰਫ ਨਸ਼ੇ ਵਜੋਂ ਜਾਣਦੇ ਹਨ। ਬਹੁਤੇ ਲੋਕ ਇਸ ਨੂੰ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਨੂੰ ਨਸ਼ਿਆਂ ਦੇ ਕਾਰੋਬਾਰ ਨਾਲ ਜੋੜਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸੋਮਾ ਹੈ। ਇਸ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ।


ਅਫੀਮ ਦਾ ਰੰਗ ਕਾਲਾ ਹੁੰਦਾ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ। ਅਫੀਮ ਗਰਮ ਹੁੰਦੀ ਹੈ। ਇਹ ਸੁਆਦ ਵਿੱਚ ਕੌੜੀ, ਕੁਸੈਲੀ, ਹਜ਼ਮ ਵਿੱਚ ਸੌਖੀ ਤੇ ਗੁਣਾਂ ਵਿੱਚ ਸੁੱਕੀ ਹੁੰਦੀ ਹੈ। ਫੁੱਲਾਂ ਦੇ ਰੰਗਾਂ ਮੁਤਾਬਕ, ਇਹ ਤਿੰਨ ਕਿਸਮਾਂ ਦੇ ਹੁੰਦੇ ਹਨ- ਚਿੱਟੇ (ਖਸਖਸ ਚਿੱਟੇ), ਲਾਲ/ਖਸਖਸ ਮਨਸੂਰ ਤੇ ਕਾਲੇ ਜਾਂ ਨੀਲੇ/ਖਸਖਸ਼ ਸਿਆਹ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ।

ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਸੂਬਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ।

ਯੂਨਾਨੀ ਡਾਕਟਰ ਮੁਤਾਬਕ ਇਹ ਕਮਰ ਦਰਦ, ਜੋੜਾਂ ਦੇ ਦਰਦ, ਪੋਲੀਉਰੀਆ, ਸ਼ੂਗਰ, ਸਾਹ ਦੀਆਂ ਬਿਮਾਰੀਆਂ, ਦਸਤ ਤੇ ਖ਼ੂਨੀ ਦਸਤ ਲਈ ਲਾਭਕਾਰੀ ਹੈ। ਅਫੀਮ ਸਿਰ ਦਰਦ ਜਾਂ ਭਿਆਨਕ ਸਿਰ ਦਰਦ ਨੂੰ ਠੀਕ ਕਰਨ ਵਿੱਚ ਲਾਭਕਾਰੀ ਹੈ।



ਅੱਧਾ ਗ੍ਰਾਮ ਅਫੀਮ ਤੇ 1 ਗ੍ਰਾਮ ਜਾਏਫਲ ਨੂੰ ਦੁੱਧ ਵਿਚ ਪੀਸ ਕੇ ਤਿਆਰ ਪੇਸਟ ਨੂੰ ਮੱਥੇ 'ਤੇ ਲਾਓ ਜਾਂ ਅੱਧਾ ਗ੍ਰਾਮ ਅਫੀਮ ਨੂੰ ਹਲਕੇ ਵਿੱਚ ਦੋ ਲੌਂਗ ਦੇ ਪਾਊਡਰ ਨਾਲ ਗਰਮ ਕਰੋ ਤੇ ਇਸ ਨੂੰ ਸਿਰ 'ਤੇ ਲਾਉਣ ਨਾਲ ਜ਼ੁਕਾਮ ਤੇ ਜਲਣ ਕਾਰਨ ਹੋਣ ਵਾਲੇ ਸਿਰ ਦਰਦ ਤੋਂ ਰਾਹਤ ਮਿਲੇਗੀ। ਇਸ ਤਰ੍ਹਾਂ ਕਰਨ ਨਾਲ ਪੁਰਾਣੇ ਸਿਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਗਰਭਪਾਤ (ਜਦੋਂ ਗਰਭ ਵਿੱਚੋਂ ਲਹੂ ਵਗਦਾ ਹੈ) ਅਫੀਮ ਦੀ ਵਰਤੋਂ ਨਾਲ ਠੀਕ ਹੋ ਜਾਂਦਾ ਹੈ। 40 ਮਿਲੀਗ੍ਰਾਮ ਅਫੀਮ ਖ਼ਜੂਰ ਨਾਲ ਮਿਲਾਓ ਤੇ ਗਰਭਪਾਤ ਤੋਂ ਪੀੜਤ ਔਰਤ ਨੂੰ ਦਿਨ ਵਿੱਚ 3 ਵਾਰ ਖਿਲਾਓ। ਇਹ ਜਲਦੀ ਹੀ ਗਰਭਪਾਤ ਨੂੰ ਰੋਕ ਦੇਵੇਗਾ।

ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖ਼ਰਾਬ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਪਾਣੀ ਵਿੱਚ ਬਰਾਬਰ ਮਾਤਰਾ ਵਿੱਚ ਅਜਵਾਇਨਅਤੇ ਅਫੀਮ ਉਬਾਲੋ ਤੇ ਫਿਰ ਛਾਣੇ ਹੋਏ ਪਾਣੀ ਨਾਲ ਗਰਾਰੇ ਕਰਨ ਨਾਲ ਨਜਲਾ/ਜ਼ੁਕਾਮ/ਗਲੇ ਨੂੰ ਰਾਹਤ ਮਿਲਦੀ ਹੈ।

ਪਿੱਠ ਦਰਦ, ਚਾਹੇ ਇਹ ਕਿੰਨਾ ਵੀ ਪੁਰਾਣਾ ਹੋਵੇ, ਅਫੀਮ ਨਾਲ ਠੀਕ ਕੀਤਾ ਜਾ ਸਕਦਾ ਹੈ। ਇੱਕ ਚਮਚ ਭੁੱਕੀ ਦੇ ਬੀਜ ਨੂੰ ਬਰਾਬਰ ਮਾਤਰਾ ਵਿੱਚ ਚੀਨੀ ਵਿੱਚ ਪੀਸ ਕੇ ਇੱਕ ਕੱਪ ਦੁੱਧ ਵਿੱਚ ਮਿਲਾਓ ਤੇ ਦਿਨ ਵਿਚ ਤਿੰਨ ਵਾਰ ਇਸ ਦਾ ਸੇਵਨ ਕਰੋ ਤਾਂ ਲਾਭ ਮਿਲੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904