ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!
ਏਬੀਪੀ ਸਾਂਝਾ | 20 Mar 2018 01:46 PM (IST)
ਨਵੀਂ ਦਿੱਲੀ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੰਮ ਤੋਂ ਛੁੱਟੀ ਨਾ ਲੈਣ 'ਤੇ ਜ਼ੁਰਮਾਨਾ ਲੱਗਿਆ ਹੋਵੇ? ਤੁਸੀਂ ਵੀ ਇਹ ਪੜ੍ਹ ਕੇ ਹੈਰਾਨ ਹੋ? ਪਰ ਇਹ ਸੱਚ ਹੈ। ਇਸੇ ਕਾਨੂੰਨ ਤਹਿਤ ਤੁਹਾਨੂੰ ਫਰਾਂਸ ਵਿੱਚ ਕੋਈ ਛੁੱਟੀ ਨਾ ਲੈਣ 'ਤੇ ਜ਼ੁਰਮਾਨਾ ਹੋ ਸਕਦਾ ਹੈ। ਅਜਿਹਾ ਇੱਕ ਕੇਸ ਹਾਲ ਹੀ ਵਿੱਚ ਸਾਹਮਣੇ ਆਇਆ ਹੈ। ਕੇਸ ਕੀ ਹੈ- ਫਰਾਂਸ ਵਿੱਚ ਇੱਕ ਬੇਕਰ 'ਤੇ ਹਾਲ ਹੀ 'ਚ 3600 ਡਾਲਰ ਯਾਨੀ ਕਿ ਦੋ ਲੱਖ ਦਾ ਜੁਰਮਾਨਾ ਲਾਇਆ ਹੈ। ਉਸ ਨੇ 2017 ਦੀਆਂ ਗਰਮੀਆਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਛੁੱਟੀ ਨਹੀਂ ਲਈ ਸੀ। 41 ਸਾਲ ਦੀ ਉਮਰ ਦੇ ਸੈਡਰਿਕ ਵੈਵਰੇ ਨੇ ਆਪਣੀ ਬੇਕਰੀ ਹਫਤੇ ਦੇ ਸੱਤੇ ਦਿਨ ਟੂਰਿਸਟਾਂ ਲਈ ਖੋਲ੍ਹੀ ਰੱਖੀ। ਸੈਡਰਿਕ ਨੇ ਸੀਜ਼ਨ 'ਚ ਗਾਹਕਾਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਆਪਣੀ ਬੇਕਰੀ ਨੂੰ ਖੁੱਲ੍ਹਾ ਰੱਖਿਆ ਪਰ ਫਰਾਂਸ ਦੇ ਕਾਨੂੰਨ ਅਨੁਸਾਰ, ਛੋਟੇ ਵਪਾਰੀ ਹਫਤੇ 'ਚ ਸਿਰਫ 6 ਦਿਨ ਕੰਮ ਕਰ ਸਕਦੇ ਹਨ, ਖਾਸ ਕਰਕੇ ਬੇਕਰੀ ਦੇ ਕਾਰੋਬਾਰ ਵਾਲੇ ਪਰ ਸੈਡਰਿਕ ਨੇ ਹਫਤੇ ਦੇ ਸੱਤੇ ਦਿਨ ਕੰਮ ਕਰਨ ਦੇ ਨਾਲ-ਨਾਲ ਰਾਤ ਨੂੰ ਵੀ ਕੰਮ ਜਾਰੀ ਰੱਖਿਆ ਸੀ। ਉੱਥੇ ਸੈਡਰਿਕ ਦੇ ਹੱਕ ਵਿੱਚ ਵੀ ਬਹੁਤ ਲੋਕ ਪਹੁੰਚੇ ਤੇ ਇਸ ਕਾਨੂੰਨ ਦੀ ਖਿਲਾਫਤ ਕੀਤੀ ਹੈ। ਲੋਕਾਂ ਅਨੁਸਾਰ, ਇਸ ਤਰ੍ਹਾਂ ਦਾ ਕਾਨੂੰਨ ਬਿਜਨੈੱਸ ਨੂੰ ਖਤਮ ਕਰ ਰਿਹਾ ਹੈ। ਕੁਝ ਲੋਕਾਂ ਨੇ ਇਸ ਜ਼ੁਰਮਾਨੇ ਦੀ ਨਿੰਦਾ ਕੀਤੀ ਹੈ। ਹੁਣ ਇਸ ਬਾਰੇ 500 ਲੋਕਾਂ ਨੇ ਦਸਤਖਤ ਕੀਤੇ ਹਨ।