ਪੁਣੇ: ਕੋਰੋਨਾ ਮਹਾਮਾਰੀ ਤੇ ਦੇਸ਼ ਭਰ ਵਿੱਚ ਲੌਕਡਾਉਨ ਕਰਕੇ ਹੋਟਲ ਤੇ ਰੈਸਟੋਰੈਂਟ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਹੁਣ ਅਨਲੌਕ ਮਗਰੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਤੇ ਝਿਜਕ ਕਰਕੇ ਗਾਹਕ ਪਹਿਲਾਂ ਵਾਂਗ ਹੋਟਲ ਤੇ ਰੈਸਟੋਰੈਂਟਾਂ ਵਿੱਚ ਜਾਣ ਤੋਂ ਕਤਰਾ ਰਹੇ ਹਨ। ਅਜਿਹੀ ਸਥਿਤੀ ਵਿੱਚ ਪੁਣੇ ਨਾਲ ਲੱਗਦੇ ਇੱਕ ਖੇਤਰ ਵਿੱਚ ਸਥਿਤ ਰੈਸਟੋਰੈਂਟ ਮਾਲਕ ਨੇ ਗਾਹਕਾਂ ਨੂੰ ਲੁਭਾਉਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਉਸ ਦਾ ਇਹ ਤਰੀਕਾ ਇੰਨਾ ਸਫਲ ਸੀ ਕਿ ਹੁਣ ਉਸ ਕੋਲ ਹੁਣ ਗਾਹਕਾਂ ਦੀ ਲੰਬੀ ਲਾਈਨ ਲੱਗੀ ਹੈ।


ਦੱਸ ਦਈਏ ਕਿ ਵਡਗਾਓਂ ਮਾਵਲ ਖੇਤਰ ਵਿੱਚ ਸਥਿਤ ਸ਼ਿਵਰਾਜ ਰੈਸਟੋਰੈਂਟ ਦੇ ਮਾਲਕ ਅਤੁੱਲ ਵਾਈਕਰ ਨੇ ਆਪਣੇ ਗਾਹਕਾਂ ਇੱਕ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਮੁਤਾਬਕ ਜੋ ਵੀ ਗਾਹਕ ਉਸ ਦੇ ਰੈਸਟੋਰੈਂਟ ਦੀ ਸਪੈਸ਼ਲ ਮਾਸਾਹਾਰੀ ਥਾਲੀ ਵਿੱਚ ਪਰੋਸਿਆ ਸਾਰਾ ਖਾਣਾ ਖਾਵੇਗਾ, ਉਸ ਨੂੰ ਦੋ ਲੱਖ ਰੁਪਏ ਦਾ ਰਾਇਲ ਐਨਫੀਲਡ ਬੁਲੇਟ ਬਾਈਕ ਇਨਾਮ ਵਜੋਂ ਦਿੱਤਾ ਜਾਵੇਗਾ।



ਹਾਲਾਂਕਿ ਇਸ ਦੇ ਨਾਲ ਹੀ ਉਸ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜਿਸ 'ਚ ਸਭ ਤੋਂ ਪਹਿਲੀਂ ਸ਼ਰਤ ਹੈ ਕਿ ਇੱਕ ਵਿਅਕਤੀ ਨੂੰ ਸਾਰੀ ਥਾਲੀ ਇਕੱਲੇ ਖਾਣੀ ਪਏਗੀ। ਨਾਲ ਹੀ, ਉਸ ਨੂੰ 60 ਮਿੰਟ ਦੇ ਅੰਦਰ ਪੂਰੀ ਥਾਲੀ ਖ਼ਤਮ ਕਰਨੀ ਪਏਗੀ। ਗਾਹਕਾਂ ਨੂੰ ਲੁਭਾਉਣ ਲਈ ਵਾਈਕਰ ਨੇ ਆਪਣੇ ਰੈਸਟੋਰੈਂਟ ਬਾਹਰ 5 ਨਵੀਂ ਰਾਇਲ ਐਨਫੀਲਡ ਬੁਲੇਟ ਬਾਈਕਸ ਵੀ ਲਾਈਆਂ ਹਨ। ਨਾਲ ਹੀ, ਇਸ ਮੁਕਾਬਲੇ ਦਾ ਜ਼ਿਕਰ ਉਸ ਨੇ ਮੀਨੂ ਕਾਰਡ ਵਿੱਚ ਵੀ ਕੀਤਾ ਗਿਆ ਹੈ।

ਹੁਣ ਜਾਣੋ ਕੀ ਕੁਝ ਖਾਣ ਨੂੰ ਮਿਲੇਗਾ ਇਸ ਬੁਲੇਟ ਥਾਲੀ '

ਇਸ ਮਾਸਾਹਾਰੀ ਪਲੇਟ ਦੀ ਕੀਮਤ 2500 ਰੁਪਏ ਹੈ। ਬੁਲੇਟ ਥਾਲੀ ਵਿੱਚ 12 ਕਿਸਮਾਂ ਦੇ ਮਟਨ ਤੇ ਮੱਛੀ ਪਕਵਾਨ ਪਰੋਸੇ ਜਾਂਦੇ ਹਨ ਜਿਸ ਵਿੱਚ ਤੰਦੂਰੀ ਚਿਕਨ, ਡ੍ਰਾਈਡ ਮਟਨ, ਗ੍ਰੀਨ ਮਟਨ, ਚਿਕਨ ਮਸਾਲਾ ਤੇ ਫਰਾਈਡ ਫਿਸ਼ ਆਦਿ ਸ਼ਾਮਲ ਹਨ। ਪਲੇਟ ਦਾ ਭਾਰ ਲਗਪਗ 4 ਕਿੱਲੋ ਹੈ ਤੇ 55 ਲੋਕ ਮਿਲ ਕੇ ਇਸ ਪਲੇਟ ਨੂੰ ਤਿਆਰ ਕਰਦੇ ਹਨ।



ਅਤੁਲ ਵਾਈਕਰ ਦਾ ਕਹਿਣਾ ਹੈ ਕਿ ਹੁਣ ਤੱਕ ਇੱਕ ਵਿਅਕਤੀ ਇਹ ਮੁਕਾਬਲਾ ਜਿੱਤ ਚੁਕਿਆ ਹੈ। ਉਸ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਸੋਮਨਾਥ ਪਵਾਰ ਨੇ ਇੱਕ ਘੰਟੇ ਤੋਂ ਵੀ ਘੱਟ ਵਿੱਚ ਬੁਲੇਟ ਥਾਲੀ ਖਾ ਕੇ ਰਾਇਲ ਐਨਫੀਲਡ ਬੁਲੇਟ ਆਪਣੇ ਨਾਂ ਕੀਤੀ।

ਇਹ ਵੀ ਪੜ੍ਹੋਮੰਤਰੀਆਂ ਨਾਲ ਮੀਟਿੰਗ 'ਚ ਗੂੰਜਿਆ ਐਨਆਈਏ ਦੇ ਨੋਟਿਸਾਂ ਦਾ ਮੁੱਦਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904