ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਬਾਇਡਨ (Joe biden) ਪ੍ਰਵਾਸੀਆਂ ਦੇ ਮੁੱਦੇ 'ਤੇ ਵਿਆਪਕ ਕਦਮ ਚੁੱਕਣ ਜਾ ਰਹੇ ਹਨ। ਰਿਪੋਰਟ ਮੁਤਾਬਕ ਬਾਇਡਨ ਪਹਿਲੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਮੀਗ੍ਰੇਸ਼ਨ ਬਿੱਲ (Immigration Bill) ਨੂੰ ਮਨਜ਼ੂਰੀ ਦੇ ਸਕਦੇ ਹਨ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਅਮਰੀਕਾ (America) ਵਿਚ ਬਗੈਰ ਕਾਨੂੰਨੀ ਮਾਨਤਾ ਤੋਂ ਰਹਿ ਰਹੇ 1 ਕਰੋੜ 10 ਲੋਕਾਂ ਲਈ ਉੱਥੇ ਦੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਸਾਫ ਹੋ ਜਾਵੇਗਾ। ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਦੀ ਹੈ।

ਜੋਅ ਬਾਇਡਨ ਦੀ ਇਹ ਨੀਤੀ ਟਰੰਪ ਦੀ ਪ੍ਰਵਾਸੀ ਨੀਤੀ ਤੋਂ ਬਿਲਕੁਲ ਵੱਖਰੀ ਹੈ। ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਟਰੰਪ ਨੇ ਨਾ ਸਿਰਫ ਲੋਕਾਂ ਨੂੰ ਨੌਕਰੀਆਂ ਅਤੇ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਅਮਰੀਕਾ ਆਉਣ ਤੋਂ ਰੋਕਿਆ, ਬਲਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਨੂੰ ਡਿਪੇਰਟ ਵੀ ਕਰਵਾਇਆ।

ਪਰ ਜੋਅ ਬਾਇਡਨ ਬਿਲਕੁਲ ਉਲਟ ਨੀਤੀ ਦੀ ਪਾਲਣਾ ਕਰ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਚੋਣ ਪ੍ਰਚਾਰ ਕਰਦੇ ਸਮੇਂ ਬਾਇਡਨ ਨੇ ਪ੍ਰਤਿਭਾਵਾਨ ਲੋਕਾਂ ਲਈ ਅਮਰੀਕਾ ਦੇ ਦਰਵਾਜ਼ੇ ਖੋਲ੍ਹਣ ਦਾ ਵਾਅਦਾ ਕੀਤਾ। ਬਾਇਡਨ ਦੇ ਇਸ ਕਦਮ ਦਾ ਲਾਤੀਨੀ ਅਮਰੀਕੀ ਦੇਸ਼ਾਂ, ਭਾਰਤੀਆਂ, ਚੀਨੀ ਨੂੰ ਲਾਭ ਹੋਵੇਗਾ।

ਕੀ ਹੈ ਨਵੀਂ ਇਮੀਗ੍ਰੇਸ਼ਨ ਨੀਤੀ

ਏਜੰਸੀ ਦੀ ਰਿਪੋਰਟ ਮੁਤਾਬਕ ਜੋਅ ਬਾਇਡਨ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ਲਈ 1 ਜਨਵਰੀ 2021 ਨੂੰ ਮਾਪਦੰਡ ਤੈਅ ਕੀਤਾ। ਯਾਨੀ ਇਸ ਤਾਰੀਖ ਤਕ ਉਹ ਲੋਕ ਜੋ ਬਗਰ ਕਾਨੂੰਨੀ ਮਾਨਤਾ ਦੇ ਅਮਰੀਕਾ ਰਹਿ ਰਹੇ ਸੀ ਉਨ੍ਹਾਂ ਨੂੰ ਉੱਥੇ ਨਾਗਰਿਕਤਾ ਦੇਣ ਬਾਰੇ ਵਿਚਾਰਿਆ ਜਾਵੇਗਾ। ਇਸ ਸਬੰਧੀ ਜੋਅ ਬਾਇਡਨ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਬਿੱਲ 'ਤੇ ਦਸਤਖ਼ਤ ਕਰ ਸਕਦੇ ਹਨ।

ਇਹ ਵੀ ਪੜ੍ਹੋਦਹਿਸ਼ਤ ਦੇ ਸਾਏ ਹੇਠ ਅਮਰੀਕਾ 'ਚ ਸੱਤਾ ਤਬਦੀਲ, ਸਖਤ ਸੁਰੱਖਿਆ ਵਿਚਾਲੇ ਜੋਅ ਬਾਇਡਨ ਚੁੱਕਣਗੇ ਸਹੁੰ

ਦੱਸ ਦਈਏ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ 8 ਸਾਲਾਂ ਲਈ ਰਹੇਗੀ। ਇਸ ਦੌਰਾਨ ਅਮਰੀਕਾ ਵਿੱਚ ਇਨ੍ਹਾਂ ਲੋਕਾਂ ਦੇ ਵਿਵਹਾਰ, ਕਾਨੂੰਨ ਪ੍ਰਤੀ ਸਤਿਕਾਰ ਦੀ ਪਰਖ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਉਨ੍ਹਾਂ ਨੂੰ 5 ਸਾਲਾਂ ਲਈ ਗ੍ਰੀਨ ਕਾਰਡ ਦਿੱਤਾ ਜਾਵੇਗਾ, ਜਿਸ ਦੌਰਾਨ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਏਗੀ, ਇਹ ਵੇਖਿਆ ਜਾਵੇਗਾ ਕਿ ਕੀ ਉਹ ਟੈਕਸ ਅਦਾ ਕਰ ਰਹੇ ਹਨ ਅਤੇ ਦੂਸਰੇ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ। ਇਸ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਪੜਾਅ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਜੋ ਤਿੰਨ ਸਾਲ ਪੁਰਾਣਾ ਹੋਵੇਗਾ। ਇਸ ਪੜਾਅ ਨੂੰ 'ਨਿਊਟ੍ਰਲਾਇਜੇਸ਼ਨ' ਦਾ ਨਾਂ ਦਿੱਤਾ ਗਿਆ ਹੈ। ਇਸ ਪੜਾਅ ਵਿੱਚ ਲੋਕਾਂ ਦੀ ਨਾਗਰਿਕਤਾ ਅਮਰੀਕੀ ਨਾਗਰਿਕਤਾ ਦੀ ਪੁਸ਼ਟੀ ਹੋਵੇਗੀ।

ਬਾਇਡਨ ਦੀ ਇਸ ਯੋਜਨਾ ਵਿਚ ਉਨ੍ਹਾਂ ਲਈ ਖਾਸ ਥਾਂ ਹੈ ਜੋ ਅਮਰੀਕੀ ਜੀਵਨ ਦੇ ਸੁਪਨੇ ਵੇਖਦੇ ਹਨ। ਡ੍ਰੀਮਰਸ ਉਹ ਹੁੰਦੇ ਹਨ ਜੋ ਕਾਗਜ਼ਾਂ ਤੋਂ ਬਗੈਰ ਨਬਾਲਗ ਰੂਪ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਹਨ। ਨੌਜਵਾਨ, ਬੱਚੇ, ਕਿਸਾਨ ਇਸ ਸ਼੍ਰੇਣੀ ਵਿਚ ਆਉਂਦੇ ਹਨ। ਜੇ ਉਹ ਕਿਸੇ ਕੰਮ ਵਿਚ ਹਨ, ਸਕੂਲ ਜਾਂਦੇ ਹਨ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਉਨ੍ਹਾਂ ਨੂੰ ਜਲਦੀ ਹੀ ਗ੍ਰੀਨ ਕਾਰਡ ਮਿਲ ਜਾਵੇਗਾ ਅਤੇ ਅਮਰੀਕਾ ਵਿਚ ਉਨ੍ਹਾਂ ਦੀ ਨਾਗਰਿਕਤਾ ਦੀ ਵੀ ਜਲਦੀ ਪੁਸ਼ਟੀ ਹੋ ​​ਜਾਵੇਗੀ।

5 ਲੱਖ ਭਾਰਤੀ ਅਮਰੀਕੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ

ਦੱਸ ਦੇਈਏ ਕਿ 2019 ਤੱਕ ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ 27 ਲੱਖ ਸੀ। ਅਮਰੀਕਾ ਵਿਚ ਭਾਰਤੀਆਂ ਦੀ ਆਬਾਦੀ ਉਥੋਂ ਦੀ ਕੁੱਲ ਆਬਾਦੀ ਦਾ 6 ਪ੍ਰਤੀਸ਼ਤ ਹੈ। ਇਨ੍ਹਾਂ ਚੋਂ ਲੱਖਾਂ ਅਜਿਹੇ ਭਾਰਤੀ ਹਨ ਜੋ ਕਾਨੂੰਨੀ ਤੌਰ 'ਤੇ ਇੱਥੇ ਨਹੀਂ ਰਹਿ ਰਹੇ ਅਤੇ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦੀ ਜ਼ਰੂਰਤ ਹੈ. ਇੱਕ ਅਨੁਮਾਨ ਮੁਤਾਬਕ ਇੱਥੇ 5 ਲੱਖ ਭਾਰਤੀ ਹਨ ਜਿਨ੍ਹਾਂ ਨੂੰ ਜੋਅ ਬਾਇਡੇਨ ਦੇ ਨਵੇਂ ਪ੍ਰਵਾਸੀ ਬਿੱਲ ਤੋਂ ਨਾਗਰਿਕਤਾ ਮਿਲਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ:  Tractor Rally Canada: ਖੇਤੀ ਕਾਨੂੰਨਾਂ ਖਿਲਾਫ ਕੈਨੇਡਾ ਦੀਆਂ ਸੜਕਾਂ 'ਤੇ ਦੌੜੇ ਟਰੈਕਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904