ਲੰਡਨ: ਸਾਊਥਹਾਲ 'ਚ ਦੋ ਬ੍ਰਿਟਿਸ਼ ਸਿੱਖ ਨੌਜਵਾਨਾਂ 'ਤੇ ਤਲਵਾਰਾਂ ਤੇ ਚਾਕੂਆਂ ਨਾਲ ਲੜਾਈ ਕਰਨ ਦੇ ਦੋਸ਼ ਤੈਅ ਹੋਏ ਹਨ। ਸਾਊਥਹਾਲ ਦੇ ਰਹਿਣ ਵਾਲੇ 22 ਸਾਲਾ ਸੁਖਵੀਰ ਸਿੰਘ ਤੇ 29 ਸਾਲਾ ਲੱਖਾ ਸਿੰਘ ਨੂੰ ਸੋਮਵਾਰ ਵਿਲਸਡਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਕੋਰਟ ਵੱਲੋਂ ਇਨ੍ਹਾਂ 'ਤੇ ਜਨਤਕ ਥਾਂ 'ਤੇ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਧਮਕੀ ਦੇਣ ਦੇ ਦੋਸ਼ ਤੈਅ ਕੀਤੇ ਗਏ।

Continues below advertisement


ਮੈਟਰੋਪੋਲਿਟਿਨ ਪੁਲਿਸ ਨੇ ਦੱਸਿਆ ਕਿ ਐਤਵਾਰ 17 ਜਨਵਰੀ ਨੂੰ 30 ਦੇ ਕਰੀਬ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਲੈ ਕੇ ਲੜਾਈ ਦੀ ਰਿਪੋਰਟ ਮਿਲੀ ਸੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੁਖਵੀਰ ਸਿੰਘ ਤੇ ਲੱਖਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਹਾਲਾਂਕਿ ਇਸ ਝਗੜੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ।


ਗ੍ਰਿਫ਼ਤਾਰ ਕੀਤੇ ਦੋਵਾਂ ਨੌਜਵਾਨਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਹੁਣ ਇਹ 15 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਣਗੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਗਵਾਹਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਅੱਗੇ ਆਉਣ ਤੇ ਪੁੱਛਗਿਛ 'ਚ ਸਹਿਯੋਗ ਦੇਣ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ