ਵੈਨਕੂਵਰ: ਕਿਸਾਨ ਅੰਦੋਲਨ ਨੂੰ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚੋਂ ਵੀ ਵੱਡੀ ਹਮਾਇਤ ਮਿਲ ਰਹੀ ਹੈ। ਇਨ੍ਹਾਂ ਵਿੱਚੋਂ ਕੈਨੇਡਾ ਅਹਿਮ ਹੈ ਜਿੱਥੋਂ ਦੀ ਸਰਕਾਰ ਵੀ ਕਿਸਾਨ ਅੰਦੋਲਨ ਨਾਲ ਡਟ ਕੇ ਖੜ੍ਹੀ ਹੈ। ਅਹਿਮ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀਆਂ ਦੇ ਸੱਦੇ ਤਹਿਤ ਕੈਨੇਡਾ ਵਿੱਚ ਵੀ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ ਖ਼ਿਲਾਫ਼ ਕੈਨੇਡਾ ਦੇ ਸ਼ਹਿਰ ਲੈਂਗਲੀ ਵਿੱਚ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੈਂਕੜੇ ਕਿਸਾਨ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾ ਕੇ ਸ਼ਾਮਲ ਹੋਏ।


ਦੱਸ ਦਈਏ ਕਿ ਇੱਥੋਂ ਦੇ ਕਾਨੂੰਨਾਂ ਅਨੁਸਾਰ ਸਾਰੇ ਟਰੈਕਟਰ ਮਾਲਕਾਂ ਨੇ ਆਪਣੇ ਟਰੈਕਟਰ ਸੜਕਾਂ ’ਤੇ ਲਿਆਉਣ ਲਈ ਪਹਿਲਾਂ ਟਰੈਕਟਰਾਂ ਦਾ ਦੋ ਦਿਨਾਂ ਦਾ ਬੀਮਾ ਕਰਵਾ ਲਿਆ ਸੀ। ਰੈਲੀ ਲਈ ਰੂਟ ਉਲੀਕ ਕੇ ਪ੍ਰਸ਼ਾਸਨ ਤੋਂ ਕੁਝ ਦਿਨ ਪਹਿਲਾਂ ਹੀ ਮਨਜ਼ੂਰੀ ਲੈ ਲਈ ਗਈ ਸੀ। ਇਸ ਕਾਰਨ ਆਮ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ, ਜਿਸ ਕਾਰਨ ਲੋਕਾਂ ਨੂੰ ਦਿੱਕਤ ਪੇਸ਼ ਨਹੀਂ ਆਈ।

ਰੈਲੀ ਸਵੇਰੇ 11 ਵਜੇ ਸ਼ੁਰੂ ਹੋ ਕੇ ਨਿਸ਼ਚਿਤ ਰੂਟ ਤੋਂ ਹੁੰਦਿਆਂ ਸ਼ਾਮ ਚਾਰ ਵਜੇ ਸਮਾਪਤ ਹੋ ਗਈ। ਬਹੁਤ ਸਾਰੇ ਕੈਨੇਡੀਅਨ ਕਿਸਾਨਾਂ ਨੇ ਵੀ ਆਪਣੇ ਟਰੈਕਟਰ ਰੈਲੀ ਵਿੱਚ ਭੇਜੇ ਹੋਏ ਸਨ। ਕਈ ਘੰਟੇ ਫਿਜ਼ਾ ਵਿੱਚ ਕਿਸਾਨੀ ਦਰਦ ਤੇ ਭਵਿੱਖ ਦੇ ਨਾਅਰੇ ਗੂੰਜਦੇ ਰਹੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904