ਚੀਫ਼ ਜਸਟਿਸ ਜਾਨ ਰੌਬਰਟਸ 12 ਵਜੇ (ਸਥਾਨਕ ਸਮਾਂ) ਕੈਪੀਟੌਲ ਦੇ ਵੈਸਟ ਫਰੰਟ ਵਿੱਚ ‘ਤੇ ਬਾਇਡਨ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਹ ਸਹੁੰ ਚੁੱਕਣ ਦਾ ਰਵਾਇਤੀ ਸਥਾਨ ਹੈ ਜਿੱਥੇ ਰਾਸ਼ਟਰੀ ਗਾਰਡਾਂ ਦੇ 25 ਹਜ਼ਾਰ ਤੋਂ ਵੱਧ ਸੈਨਿਕ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਬਾਹਰ ਜਾਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਇਸ ਥਾਂ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਬਾਇਡਨ (78) ਆਪਣੇ ਪਰਿਵਾਰ ਦੀ 127 ਸਾਲ ਪੁਰਾਣੀ ਬਾਈਬਲ ਨਾਲ ਸਹੁੰ ਚੁੱਕਣਗੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਜਿਲ ਬਾਇਡਨ ਬਾਈਬਲ ਨੂੰ ਆਪਣੇ ਹੱਥਾਂ ਵਿੱਚ ਫੜੀ ਰੱਖੇਗੀ।
ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵਧੇਰੇ ਉਮਰ ਦੇ ਰਾਸ਼ਟਰਪਤੀ ਬਣਨ ਜਾ ਰਹੇ ਬਾਇਡਨ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਵਜੋਂ ਦੇਸ਼ ਨੂੰ ਆਪਣਾ ਪਹਿਲਾ ਸੰਬੋਧਨ ਦੇਣਗੇ। ਬਾਇਡਨ ਵੱਲੋਂ ਦਿੱਤੇ ਜਾਣ ਵਾਲੇ ਇਤਿਹਾਸਕ ਭਾਸ਼ਣ ਨੂੰ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਵਿਨੈ ਰੈਡੀ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਏਕਤਾ ਤੇ ਸਦਭਾਵਨਾ 'ਤੇ ਅਧਾਰਤ ਹੋਵੇਗਾ।
ਇਹ ਵੀ ਪੜ੍ਹੋ: Tractor Rally Canada: ਖੇਤੀ ਕਾਨੂੰਨਾਂ ਖਿਲਾਫ ਕੈਨੇਡਾ ਦੀਆਂ ਸੜਕਾਂ 'ਤੇ ਦੌੜੇ ਟਰੈਕਟਰ
ਇਸ ਤੋਂ ਇਲਾਵਾ ਕਮਲਾ ਹੈਰਿਸ (56) ਪਹਿਲੀ ਔਰਤ, ਪਹਿਲੀ ਬਲੈਕ ਤੇ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਉਪ ਰਾਸ਼ਟਰਪਤੀ ਬਣ ਕੇ ਇਤਿਹਾਸ ਰਚਣਗੇ। ਉਨ੍ਹਾਂ ਨੂੰ ਸੁਪਰੀਮ ਕੋਰਟ ਦੀ ਪਹਿਲੀ ਲਾਤੀਨੀ ਮੈਂਬਰ ਜਸਟਿਸ ਸੋਨੀਆ ਸੋਟੋਮੇਅਰ ਸਹੁੰ ਚੁਕਾਏਗੀ। ਸੋਟੋਮੇਅਰ ਨੇ 2013 ਵਿੱਚ ਬਾਇਡਨ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ ਸੀ।
ਇਸ ਸਾਲ ਸੱਤਾ ਦਾ ਤਬਾਦਲਾ ਆਪਣੇ ਵਿਵਾਦਾਂ ਲਈ ਯਾਦ ਕੀਤਾ ਜਾਵੇਗਾ। ਇਹ ਪ੍ਰਕਿਰਿਆ ਆਮ ਤੌਰ 'ਤੇ ਚੋਣਾਂ ਤੋਂ ਬਾਅਦ ਸ਼ੁਰੂ ਹੋਈ, ਪਰ ਇਹ ਡੋਨਾਲਡ ਟਰੰਪ ਦੇ 3 ਨਵੰਬਰ ਦੇ ਚੋਣ ਨਤੀਜਿਆਂ ਨੂੰ ਰੱਦ ਕਰਨ ਤੋਂ ਕਈ ਹਫ਼ਤਿਆਂ ਬਾਅਦ ਇਹ ਸ਼ੁਰੂ ਹੋਈ ਸੀ।
ਟਰੰਪ ਨੇ ਕਿਹਾ ਹੈ ਕਿ ਉਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਵੇਗਾ। ਸਹੁੰ ਚੁੱਕ ਸਮਾਰੋਹ ਸਵੇਰੇ 11 ਵਜੇ ਸ਼ੁਰੂ ਹੋਏਗਾ, ਜਿਸ ਦੌਰਾਨ ਗਾਇਕਾ-ਡਾਂਸਰ ਲੇਡੀ ਗਾਗਾ ਰਾਸ਼ਟਰੀ ਗੀਤ ਗਾਵੇਗੀ ਅਤੇ ਅਮਾਂਡਾ ਗੋਰਮੈਨ ਇਸ ਮੌਕੇ ਇੱਕ ਖਾਸ ਕਵਿਤਾ ਪੜੇਗੀ। ਇਸ ਦੌਰਾਨ ਅਭਿਨੇਤਰੀ-ਗਾਇਕਾ ਜੈਨੀਫਰ ਲੋਪੇਜ਼ ਵੀ ਪ੍ਰਫਾਰਮੈਂਸ ਦਵੇਗੀ।
ਇਹ ਵੀ ਪੜ੍ਹੋ: ਟਰੰਪ ਨੇ ਕੀਤੀ ਕੈਪਿਟਲ ਹਿਲ ਹਮਲੇ ਦੀ ਨਿੰਦਾ, ਨਵੇਂ ਰਾਸ਼ਟਰਪਤੀ ਬਾਇਡਨ ਨੂੰ ਦਿੱਤੀ ਵਧਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904