ਭਾਰਤ 'ਚ ਮਿਲਿਆ ਅਨੋਖਾ ਕੰਕਾਲ, ਦੁਨੀਆ 'ਚ ਚਰਚਾ..
ਇਸ ਨਾਲ ਜੁਰਾਸਿਕ ਕਾਲ ਵਿਚ ਹੋਰ ਮਹਾਂਦੀਪਾਂ ਦਾ ਭਾਰਤ ਨਾਲ ਜੈਵਿਕ ਰੂਪ ਵਿਚ ਜੁੜੇ ਹੋਣ ਬਾਰੇ ਵੀ ਪਤਾ ਚੱਲਦਾ ਹੈ। ਖੋਜੀਆਂ ਨੂੰ ਉਮੀਦ ਹੈ ਕਿ ਇਸ ਖੇਤਰ ਵਿਚ ਜੁਰਾਸਿਕ ਕਾਲ ਦੇ ਰੀੜ ਦੀ ਹੱਡੀ ਵਾਲੇ ਹੋਰ ਜੀਵਾਂ ਦੀ ਖੋਜ ਦੁਨੀਆ ਦੇ ਇਸ ਹਿੱਸੇ 'ਚ ਸਮੁੰਦਰੀ ਜੀਵਾਂ ਦੇ ਵਿਕਾਸ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਆਪਥਲਮੋਸੋਰੀਡੇ ਪਰਿਵਾਰ ਦਾ ਜੀਅ ਹੈ, ਜੋ ਕਰੀਬ 16.5 ਕਰੋੜ ਤੋਂ 9 ਕਰੋੜ ਸਾਲ ਪਹਿਲਾਂ ਧਰਤੀ 'ਤੇ ਰਹਿੰਦਾ ਸੀ। ਦਿੱਲੀ ਯੂਨੀਵਰਸਿਟੀ ਦੇ ਭੂ-ਗਰਭਸ਼ਾਸਤਰ ਵਿਭਾਗ ਦੇ ਗੁੰਟੂਪੱਲੀ ਪ੍ਰਸਾਦ ਅਨੁਸਾਰ, ਇਹ ਖੋਜ ਸਿਰਫ਼ ਇਸ ਲਈ ਮਹੱਤਵਪੂਰ ਨਹੀਂ ਕਿ ਇਹ ਪਹਿਲੀ ਵਾਰ ਭਾਰਤ ਵਿਚ ਇਚਥਿਓਸਰ ਹੋਣ ਦਾ ਪ੍ਰਮਾਣ ਮਿਲਿਆ ਹੈ, ਸਗੋਂ ਇਹ ਪਹਿਲੇ ਗੋਂਡਵਾਨਾ ਦੇ ਇੰਡੋ-ਮੈਡਗਾਸਕਨ ਖੇਤਰ 'ਚ ਇਚਥਿਓਸਰ ਦੇ ਵਿਕਾਲ ਅਤੇ ਵੱਖਰੇਵੇਂ 'ਤੇ ਚਾਨਣਾ ਪਾਉਂਦਾ ਹੈ।
ਦਿੱਲੀ ਯੂਨੀਵਰਸਿਟੀ ਅਤੇ ਜਰਮਨੀ ਦੇ ਐਲਾਰਨਜੇਨ-ਨਿਊਰੇਮਬਰਗ ਯੂਨੀਵਰਸਿਟੀ ਦੇ ਖੋਜੀਆਂ ਨੇ ਇਚਥਿਓਰਸ ਨੂੰ ਭਾਰਤ ਵਿਚ ਗੁਜਰਾਤ ਦੇ ਕੱਛ ਵਿਚ ਪਾਇਆ ਗਿਆ ਹੈ। ਇਹ ਕਰੀਬ 5.5 ਮੀਟਰ ਲੰਬਾ ਕੰਕਾਲ ਹੈ।
ਨਵੀਂ ਦਿੱਲੀ,- ਪਹਿਲੀ ਵਾਰ ਭਾਰਤ ਵਿਤ ਜੁਰਾਸਿਕ ਕਾਲ ਦੇ ਵੱਡੇ ਸਮੁੰਦਰੀ ਰੀਂਗਣ ਵਾਲੇ ਜੀਵ (ਕਿਰਲੀ ਵਰਗੀ ਮੱਛੀ) 'ਇਚਥਿਓਸਰ' ਦੇ ਕੰਕਾਲ ਦਾ ਜੀਵਾਸ਼ਮ ਮਿਲਿਆ ਹੈ। ਇਹ ਜੀਵ ਡਾਇਨਾਸੋਰ ਦੇ ਨਾਲ ਧਰਤੀ 'ਤੇ ਰਹਿੰਦਾ ਸੀ | ਇਚਥਿਓਸਰ ਨੂੰ ਗ੍ਰੀਕ ਭਾਸ਼ਾ ਵਿਚ 'ਮੱਛੀ ਕਿਰਲੀ' ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ ਇਸ ਦੇ ਜੀਵਾਸ਼ਮ ਉੱਤਰੀ ਅਮਰੀਕਾ ਅਤੇ ਯੂਰਪ ਵਿਚ ਮਿਲੇ ਹਨ। ਦੱਖਣੀ ਗੋਲਮੇ ਵਿਚ ਦੱਖਣੀ ਅਮਰੀਕਾ ਅਤੇ ਆਸਟ੍ਰੇਲੀਆ 'ਚ ਇਹ ਕਾਫ਼ੀ ਸੀਮਿਤ ਰਹੇ ਹਨ।