670 ਕਰੋੜ ਦੇ ਮੋਤੀ ਨੂੰ 10 ਸਾਲ ਤੋਂ ਮੰਜੇ ਹੇਠ ਰੱਖ ਸੌਂਦਾ ਰਿਹਾ ਗਰੀਬ ਮਛੇਰਾ
ਮਛੇਰਾ ਖੋਲ ਸਣੇ ਮੋਤੀ ਨੂੰ ਘਰ ਲੈ ਆਇਆ।ਉਸ ਨੇ ਇਸ ਨੂੰ ਭਾਗਸ਼ਾਲੀ ਪੱਥਰ ਸਮਝ ਕੇ ਆਪਣੇ ਬੈੱਡ ਹੇਠਾਂ ਰੱਖ ਦਿੱਤਾ। ਦੱਸਣਯੋਗ ਹੈ ਕਿ ਆਮ ਤੌਰ 'ਤੇ ਕਿਸੇ ਵੀ ਮੋਤੀ ਦਾ ਅਕਾਰ 1 ਸੈਮੀ ਤੋਂ 3 ਸੈਮੀ ਤੱਕ ਦਾ ਹੁੰਦਾ ਹੈ, ਪਰ ਇਹ ਮੋਤੀ 26 ਇੰਜ ਲੰਬਾ ਤੇ 12 ਇੰਚ ਚੌੜਾ ਹੈ।ਪਹਿਲਾਂ ਇਹ ਰਿਕਾਰਡ ਪਰਲ ਆਫ ਅੱਲ੍ਹਾ ਦੇ ਨਾਂਅ ਸੀ, ਜਿਸ ਦੀ ਕੀਮਤ 4 ਕਰੋੜ ਡਾਲਰ (260 ਕਰੋੜ ਰੁਪਏ) ਹੈ।
ਹੁਣ ਫਿਲੀਪੀਂਸ ਦੇ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਇਸ ਮੋਤੀ ਨੂੰ ਆਪਣੇ ਕੋਲ ਰੱਖਾਂਗੇ ਜਿਸ ਨਾਲ ਵੱਧ ਤੋਂ ਵੱਧ ਟੂਰਿਸਟ ਦੇਖਣ ਲਈ ਇਥੇ ਆਉਣਗੇ। ਇਸ ਤਰ੍ਹਾਂ ਮਿਲਿਆ ਸੀ ਮੋਤੀ : ਸਾਲ 2006 'ਚ ਇਹ ਮਛੇਰਾ ਆਪਣੀ ਕਿਸ਼ਤੀ 'ਚ ਸਫਰ ਕਰ ਰਿਹਾ ਸੀ। ਉਸ ਨੇ ਆਪਣੀ ਕਿਸ਼ਤੀ ਦੇ ਲੰਗਰ ਨੂੰ ਹੇਠਾਂ ਸੁੱਟਿਆ ਤਾਂ ਉਹ ਕਿਸੇ ਚੀਜ਼ 'ਚ ਅੜ ਗਈ।ਲੰਗਰ ਚੁੱਕ ਦੇ ਦੇਖਿਆ ਤਾਂ ਇਹ ਮੋਤੀ ਆਪਣੀ ਖੋਲ ਦੇ ਨਾਲ ਫਸਿਆ ਹੋਇਆ ਸੀ।
ਇਹ ਮੋਤੀ 10 ਸਾਲ ਪਹਿਲਾਂ ਇਕ ਮਛੇਰੇ ਨੂੰ ਫਿਲੀਪੀਂਸ ਦੇ ਪਾਲਾਵਾਨ ਆਈਲੈਂਡ ਦੇ ਕੰਡੇ ਮਿਲਿਆ ਸੀ।ਮਛੇਰੇ ਨੂੰ ਨਹੀਂ ਪਤਾ ਸੀ ਇਹ ਏਨਾ ਕੀਮਤੀ ਹੋਵੇਗਾ ਅਤੇ ਉੁਸ ਨੇ ਮੋਤੀ ਨੂੰ ਸ਼ੁੱਭ ਮੰਨ ਕੇ 10 ਸਾਲਾਂ ਤੱਕ ਆਪਣੇ ਘਰ 'ਚ ਰੱਖਿਆ।ਪਰ ਇਸ ਸਾਲ ਉਨ੍ਹਾਂ ਦੇ ਘਰ 'ਚ ਅੱਗ ਲੱਗ ਗਈ, ਜਿਸ ਮਗਰੋਂ ਇਹ ਮੋਤੀ ਦੁਨੀਆ ਦੇ ਸਾਹਮਣੇ ਆਇਆ।
ਦੱਖਣੀ ਪੂਰਵੀ ਏਸ਼ੀਆ ਦੇ ਦੇਸ਼ ਫਿਲੀਪੀਂਸ 'ਚ ਦੁਨੀਆ ਦਾ ਸੱਭ ਤੋਂ ਵੱਡਾ ਮੋਤੀ ਮਿਲਿਆ ਹੈ।ਇਹ ਮੋਦੀ ਹੁਣ ਤੱਕ ਦੇ ਸੱਭ ਤੋਂ ਵੱਡੇ ਮੰਨੇ ਜਾਣ ਵਾਲੇ ਮੋਤੀਆਂ ਤੋਂ ਪੰਜ ਗੁਣਾ ਵੱਡਾ ਹੈ।ਇਹ ਮੋਤੀ 2.2 ਫੁੱਟ ਲੰਬਾ ਅਤੇ 1 ਫੁੱਟ ਚੌੜਾ ਹੈ ਅਤੇ ਇਸ 'ਚ ਲਗਭਗ 34 ਕਿੱਲੋ ਦਾ ਭਾਰ ਹੈ।ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ ਲਗਭਗ 670 ਕਰੋੜ ਰੁਪਏ ਦੱਸੀ ਜਾ ਰਹੀ ਹੈ