ਨਵੀਂ ਦਿੱਲੀ: ਮੰਗਲ 'ਤੇ ਨਾਸਾ ਵੱਲੋਂ ਸਾਲ 2018 'ਚ ਇੱਕ ਫਲਾਇਟ ਰਵਾਨਾ ਕੀਤੀ ਜਾਵੇਗੀ। ਇਸ 'ਚ ਸਫਰ ਕਰਨ ਲਈ ਆਮ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਕਰੀਬ ਇੱਕ ਲੱਖ ਭਾਰਤੀਆਂ ਨੇ ਮੰਗਲ ਗ੍ਰਹਿ 'ਤੇ ਜਾਣ ਦੀ ਗੱਲ ਆਖੀ ਹੈ। ਨਾਸਾ ਵੱਲੋਂ 2018 'ਚ ਮੰਗਲ 'ਤੇ ਜਾਣ ਵਾਲੀ ਫਲਾਇਟ ਲਈ 1,38,899 ਭਾਰਤੀਆਂ ਨੇ ਟਿਕਟ ਬੁਕਿੰਗ ਲਈ ਆਪਣਾ ਨਾਂ ਭੇਜਿਆ ਹੈ। ਨਾਸਾ ਮੁਤਾਬਕ ਮੰਗਲ 'ਤੇ ਜਾਣ ਲਈ ਫਾਈਨਲ ਕੀਤੇ ਨਾਵਾਂ ਨੂੰ ਸਿਲੀਕੋਨ ਮਾਈਕ੍ਰੋਚਿਪ 'ਤੇ ਇਲੈਕਟ੍ਰੋਨ ਮਾਇਕ੍ਰੋਬਿਮ ਨਾਲ ਲਿਖਿਆ ਜਾਵੇਗਾ। ਨਾਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੰਗਲ 'ਤੇ ਜਾਣ ਲਈ ਆਪਣਾ ਨਾਂ ਭੇਜਿਆ ਹੈ ਉਨ੍ਹਾਂ ਨੂੰ ਆਨਲਾਈਨ ਬੋਰਡਿੰਗ ਪਾਸ ਦਿੱਤੇ ਜਾਣਗੇ। ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਕ ਨਾਸਾ ਕੋਲ ਕਰੀਬ ਦੋ ਕਰੋੜ 42 ਲੱਖ ਨਾਂ ਆਏ ਹਨ। ਖਾਸ ਗੱਲ ਇਹ ਹੈ ਕਿ ਮੰਗਲ 'ਤੇ ਜਾਣ ਵਾਲੇ ਮੁਲਕਾਂ ਦੀ ਲਿਸਟ 'ਚ ਭਾਰਤ ਤੀਜੇ ਨੰਬਰ 'ਤੇ ਹੈ ਜਦਕਿ ਪਹਿਲੇ ਨੰਬਰ 'ਤੇ ਅਮਰੀਕਾ ਤੇ ਦੂਜੇ 'ਤੇ ਚੀਨ ਹੈ। ਇੱਕ ਖਬਰ ਮੁਤਾਬਕ ਅਮਰੀਕਾ ਵੱਲੋਂ 6,76,773 ਤੇ ਚੀਨ ਵੱਲੋਂ 2,62,752 ਲੋਕਾਂ ਨੇ ਆਪਣਾ ਨਾਂ ਭੇਜਿਆ ਹੈ। ਸਪੇਸ ਐਕਸਪਰਟ ਮੁਤਾਬਕ ਨਾਸਾ ਕੋਲ ਕਰੀਬ ਦੋ ਕਰੋੜ 42 ਲੱਖ ਨਾਂ ਆਏ ਹਨ। ਇਸ ਲਿਸਟ 'ਚ ਭਾਰਤ ਤੀਜੇ ਨੰਬਰ 'ਤੇ ਹੈ ਜਦਕਿ ਅਮਰੀਕਾ ਪਹਿਲੇ। ਅਮਰੀਕਾ ਦਾ ਪਹਿਲੇ ਨੰਬਰ 'ਤੇ ਹੋਣਾ ਲਾਜ਼ਮੀ ਹੈ ਕਿਉਂਕਿ ਇਹ ਪ੍ਰੋਗਰਾਮ ਨਾਸਾ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਨਿਕਲਣ ਵਾਲੀ ਫਲਾਇਟ 26 ਨਵੰਬਰ, 2018 ਨੂੰ ਮੰਗਲ 'ਤੇ ਪੁੱਜੇਗੀ ਤੇ ਕਰੀਬ 720 ਦਿਨ ਦਾ ਇਹ ਮਿਸ਼ਨ ਹੈ।