ਚੂਹਿਆਂ ਨੇ ਹਿਲਾਇਆ ਲੁਧਿਆਣਾ ਦਾ ਫਲਾਈਓਵਰ !
ਗਿੱਲ ਚੌਕ 'ਤੇ ਬਣਿਆ ਇਹ ਪੁਲ਼ ਲੁਧਿਆਣਾ ਨੂੰ ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਨਾਲ ਜੋੜਦਾ ਹੈ। ਇਸ ਪੁਲ਼ ਨੂੰ ਪੰਜ ਸਾਲ ਪਹਿਲਾਂ ਹੀ ਬਣਾਇਆ ਗਿਆ ਸੀ ਤੇ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਸ ਦੀ ਹਾਲਤ ਖਸਤਾ ਹੋ ਗਈ ਹੈ।
ਪ੍ਰਸ਼ਾਸਨ ਨੇ ਇਸ ਇੱਕ ਕਿਲੋਮੀਟਰ ਦੇ ਫਲਾਈਓਵਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ ਤੇ ਆਵਾਜਾਈ ਲਈ ਵੱਖ-ਵੱਖ ਰੂਟ ਤਿਆਰ ਕਰ ਦਿੱਤੇ ਹਨ।
ਮੌਕੇ 'ਤੇ ਪਹੁੰਚੇ ਨਗਰ ਨਿਗਮ ਅਧਿਕਾਰੀਆਂ ਨੇ ਇਸ ਘਟਨਾ ਪਿੱਛੇ ਚੂਹਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੁਲ਼ ਹੇਠਾਂ ਬਣੇ ਹੋਏ ਕੂੜਾ ਡੰਪ ਕਾਰਨ ਚੂਹੇ ਇਸ ਪੁਲ਼ ਦੀਆਂ ਸਲੈਬਾਂ ਨੂੰ ਕੁਰੇਦਦੇ ਰਹੇ, ਜਿਸ ਕਾਰਨ ਪੁਲ਼ ਵਿੱਚ ਤਰੇੜਾਂ ਆ ਗੀਆਂ।
ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲ਼ ਨੂੰ ਜੋੜਨ ਦਾ ਕੰਮ ਕਰਨ ਵਾਲੀਆਂ ਸਲੈਬਾਂ ਆਪਣੀ ਥਾਂ ਤੋਂ ਖਿਸਕ ਗਈਆਂ। ਅੱਧੀ ਰਾਤ ਫਲਾਈਓਵਰ ਦੇ ਇਸ ਘਟਨਾ ਕਾਰਨ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।
ਲੁਧਿਆਣਾ: ਸ਼ਹਿਰ ਦੇ ਮਸ਼ਹੂਰ ਗਿੱਲ ਚੌਕ 'ਤੇ ਬਣੇ ਪੁਲ਼ ਦੀਆਂ ਸਲੈਬਾਂ ਰਾਤ ਗਿਆਰਾਂ ਵਜੇ ਅਚਾਨਕ ਡਿੱਗ ਪਈਆਂ। ਮਹੱਤਵਪੂਰਨ ਫਲਾਈਓਵਰ ਦੇ ਇਸ ਤਰ੍ਹਾਂ ਨੁਕਸਾਨੇ ਜਾਣ ਨਾਲ ਪ੍ਰਸ਼ਾਸਨ ਵਿੱਚ ਭੂਚਾਲ ਆ ਗਿਆ।