Food on Bed: ਕੀ ਤੁਸੀਂ ਵੀ ਬੈੱਡ 'ਤੇ ਬੈਠ ਕੇ ਭੋਜਨ ਖਾਂਦੇ ਹੋ? ਜੇਕਰ ਹਾਂ ਤਾਂ ਸ਼ਾਇਦ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਅਜਿਹਾ ਕਰਨਾ ਬੰਦ ਕਰ ਦੇਵੋਗੇ। ਦਰਅਸਲ ਸ਼ਾਸਤਰ ਤਾਂ ਪਹਿਲਾਂ ਹੀ ਦੱਸਦੇ ਹਨ ਕਿ ਭੋਜਨ ਨੂੰ ਸਾਫ਼ ਤੇ ਸ਼ਾਂਤ ਜਗ੍ਹਾ 'ਤੇ ਬੈਠ ਕੇ ਖਾਣਾ ਚਾਹੀਦਾ ਹੈ। ਬਿਸਤਰ 'ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਸ਼ਾਸਤਰਾਂ 'ਚ ਬਿਸਤਰ 'ਤੇ ਬੈਠ ਕੇ ਖਾਣਾ ਖਾਣ ਨੂੰ ਭੋਜਨ ਦਾ ਅਪਮਾਨ ਕਿਹਾ ਗਿਆ ਹੈ, ਕਿਉਂਕਿ ਇਹ ਸੌਣ ਦੀ ਜਗ੍ਹਾ ਹੈ। ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕ ਤੇ ਡਾਕਟਰ ਵੀ ਹੈਰਾਨ ਕਰ ਦਿੱਤੇ ਹਨ। ਇਹ ਮਾਮਲਾ ਸੁਣ ਕੇ ਤੁਸੀਂ ਵੀ ਬੈੱਡ 'ਤੇ ਬੈਠ ਕੇ ਖਾਣਾ ਖਾਣ ਤੋਂ ਡਰੋਗੇ।



ਬੈੱਡ 'ਤੇ ਖਾਣਾ ਖਾਣ ਤੋਂ ਬਾਅਦ ਕੀ ਹੋਇਆ? 
ਸਿੰਗਾਪੁਰ ਦੇ ਡਾਕਟਰ ਸੈਮੂਅਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਇੱਕ 24 ਸਾਲਾ ਲੜਕੇ ਦੀ ਕਹਾਣੀ ਦੱਸੀ ਹੈ ਜੋ ਬੈੱਡ 'ਤੇ ਬੈਠ ਕੇ ਖਾਣਾ ਖਾਂਦਾ ਸੀ। ਇਹ ਲੜਕਾ ਕਈ ਵਾਰ ਬਚਿਆ ਹੋਇਆ ਖਾਣਾ ਬੈੱਡ 'ਤੇ ਛੱਡ ਦਿੰਦਾ ਸੀ। ਬਿਸਤਰਾ ਤਾਂ ਸਾਫ਼ ਹੋ ਜਾਂਦਾ ਸੀ, ਪਰ ਖਾਣੇ ਦੇ ਛੋਟੇ ਕਣ ਬੈੱਡ ਦੇ ਅੰਦਰ ਚਲੇ ਗਏ। ਇੱਕ ਰਾਤ ਲੜਕੇ ਦੇ ਕੰਨ ਵਿੱਚ ਬਹੁਤ ਦਰਦ ਹੋਇਆ, ਜਦੋਂ ਉਹ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਦੇਖਿਆ ਕਿ ਉਸ ਦੇ ਕੰਨ ਵਿੱਚ ਕਾਕਰੋਚ ਘੁੰਮ ਰਹੇ ਸਨ। ਇਹ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।



ਕੀ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ?
ਡਾਕਟਰ ਨੇ ਦੱਸਿਆ ਕਿ ਇਹ ਇੱਕ ਦੁਰਲੱਭ ਵਰਤਾਰਾ ਹੈ। ਹਾਲਾਂਕਿ, ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਦੁਨੀਆ ਦੇ ਕਈ ਖੇਤਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, ਸਾਵਧਾਨੀ ਵਰਤਣਾ ਬਿਹਤਰ ਹੈ। ਇਹ ਕਾਕਰੋਚ ਕੰਨ ਦਾ ਪਰਦਾ ਵੀ ਪਾੜ ਸਕਦੇ ਹਨ। ਤੁਹਾਨੂੰ ਬੋਲ਼ਾ ਵੀ ਬਣਾ ਸਕਦੇ ਹਨ। 


ਦਿ ਵਰਜ ਦੀ ਰਿਪੋਰਟ ਅਨੁਸਾਰ, ਕਾਕਰੋਚ ਜਾਂ ਕਿਸੇ ਕੀੜੇ ਲਈ ਮਨੁੱਖੀ ਕੰਨ ਸਭ ਤੋਂ ਸੁਰੱਖਿਅਤ ਜਗ੍ਹਾ ਹੈ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ ਹਟਾਇਆ ਜਾਂ ਖਤਮ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਕੀਟਾਂ ਨੂੰ ਕੰਨ ਆਪਣੇ ਆਲ੍ਹਣੇ ਵਾਂਗ ਲੱਗਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਨੁੱਖੀ ਕੰਨਾਂ ਦਾ ਮੋਮ ਕੀੜਿਆਂ ਨੂੰ ਆਕਰਸ਼ਿਤ ਕਰਦਾ ਹੈ। ਉਨ੍ਹਾਂ ਨੂੰ ਇਸ ਦੀ ਮਹਿਕ ਪਸੰਦ ਹੈ। ਈਅਰ ਵੈਕਸ ਦੀ ਗੰਧ ਬਰੈੱਡ, ਪਨੀਰ ਤੇ ਬੀਅਰ ਵਿੱਚ ਪਾਏ ਜਾਣ ਵਾਲੇ ਫੈਟੀ ਐਸਿਡ ਵਰਗੀ ਹੁੰਦੀ ਹੈ।