Viral Video: ਦੁਨੀਆ ਭਰ ਵਿੱਚ ਬਹੁਤ ਸਾਰੇ ਦੇਸ਼ ਹਨ ਜੋ ਆਪਣੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੁਝ ਨਵਾਂ ਅਤੇ ਖਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਉੱਥੇ ਹੀ ਕੁਝ ਦੇਸ਼ ਅਜਿਹੇ ਵੀ ਹਨ ਜੋ ਇਸ ਕਾਰਨ ਮਸ਼ਹੂਰ ਹਨ ਅਤੇ ਲੋਕਾਂ ਦਾ ਧਿਆਨ ਕਿਵੇਂ ਖਿੱਚਣਾ ਹੈ, ਇਹ ਚੰਗੀ ਤਰ੍ਹਾਂ ਜਾਣਦੇ ਹਨ। ਇੱਕ ਅਜਿਹਾ ਦੇਸ਼ ਹੈ, ਜੋ ਆਪਣੇ ਸ਼ਾਨਦਾਰ ਬੁਨਿਆਦੀ ਢਾਂਚੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ਹੀ 'ਚ ਇਸ ਦੇਸ਼ ਨੇ ਅਜਿਹਾ ਫੁੱਟਬਾਲ ਮੈਦਾਨ ਬਣਾਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਲਈ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਵੇਗਾ।
ਵਾਇਰਲ ਹੋ ਰਿਹਾ ਇਹ ਹੈਰਾਨ ਕਰਨ ਵਾਲਾ ਵੀਡੀਓ ਚੀਨ ਦੇ ਝੇਜਿਆਂਗ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਵੀਡੀਓ 'ਚ ਤੁਸੀਂ ਫੁੱਟਬਾਲ ਦਾ ਮੈਦਾਨ ਜ਼ਰੂਰ ਦੇਖ ਰਹੇ ਹੋਵੋਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਡੀਓ 'ਚ ਦਿਖਾਈ ਦੇ ਰਹੀ ਇਹ ਗਰਾਊਂਡ ਜ਼ਮੀਨ 'ਤੇ ਨਹੀਂ ਸਗੋਂ ਅਸਮਾਨ 'ਚ ਬਣਿਆ ਹੋਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਮੈਦਾਨ ਦੋ ਪਹਾੜਾਂ ਦੇ ਵਿਚਕਾਰ ਬਚੀ ਜਗ੍ਹਾ 'ਤੇ ਜਾਲ ਦੀ ਮਦਦ ਨਾਲ ਬਣਾਇਆ ਗਿਆ ਹੈ, ਜਿਸ 'ਤੇ ਕੁਝ ਲੋਕ ਮਸਤੀ ਨਾਲ ਖੇਡਦੇ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ @gunsnrosesgirl3 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਸਿਰਫ਼ 10 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2 ਲੱਖ 75 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵਾਹ, ਕੀ ਗੇਮ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੇਰੇ ਵਿੱਚ ਅਜਿਹਾ ਕਰਨ ਦੀ ਹਿੰਮਤ ਨਹੀਂ ਹੈ।' ਤੀਜੇ ਯੂਜ਼ਰ ਨੇ ਲਿਖਿਆ, 'ਜੇ ਉਹ ਡਿੱਗ ਜਾਵੇ ਤਾਂ ਕੀ ਹੋਵੇਗਾ?'
ਇਹ ਵੀ ਪੜ੍ਹੋ: Indian's Spending: ਮੋਦੀ ਸਰਕਾਰ ਨੇ 10 ਸਾਲਾਂ 'ਚ ਬਦਲੇ ਭਾਰਤੀਆਂ ਦੇ ਸ਼ੌਂਕ! ਖਾਣ-ਪੀਣ ਦੀ ਬਜਾਏ ਇਨ੍ਹਾਂ ਚੀਜ਼ਾਂ 'ਤੇ ਕਰਨ ਲੱਗੇ ਵੱਧ ਖਰਚ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Petrol Diesel Price: ਇੱਥੇ ਦੇ ਲੋਕਾਂ ਦੀ ਤਾਂ ਬੱਲੇ-ਬੱਲੇ! ਇੱਕ ਕੱਪ ਚਾਹ ਦੀ ਕੀਮਤ 'ਚ ਮਿਲਦਾ 4 ਲੀਟਰ ਪੈਟਰੋਲ