ਪੰਜਾਬ ਪੁਲਿਸ ਨਸ਼ੇ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਖ਼ਿਲਾਫ਼ ਆਮ ਲੋਕਾਂ ਦਾ ਸਹਾਰਾ ਲੈਂਦੀ ਹੈ ਪਰ ਅਜਿਹਾ ਕਰਨ ਦਾ ਮਾੜਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਨਿਊ ਸ਼ਹੀਦ ਊਧਮ ਸਿੰਘ ਨਗਰ ਦਾ ਹੈ, ਜਿੱਥੇ ਇੱਕ ਨੌਜਵਾਨ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਰੰਜ਼ਿਸ਼ ਦੇ ਤਹਿਤ ਮੈਡੀਕਲ ਕਰਾਉਣ ਗਏ ਨੌਜਵਾਨ ਦਾ ਕੁੱਝ ਮੁਲਜ਼ਾਮਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਪੀੜਤ ਉੱਤੇ ਹਮਲਾ ਕਰ ਦਿੱਤਾ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab News: ਚਿੱਟੇ ਨਾਲ ਘਰਾਂ 'ਚ ਸੱਥਰ ਵਿਛਾਉਣ ਵਾਲੇ, ਬੇਅਦਬੀਆਂ ਕਰਵਾਉਣ ਵਾਲੇ ਅੱਜ ਯਾਤਰਾ ਕੱਢ ਰਹੇ...ਸੀਐਮ ਭਗਵੰਤ ਮਾਨ ਦਾ ਤਿੱਖਾ ਹਮਲਾ
ਜਾਣਕਾਰੀ ਮੁਤਾਬਕ ਨਿਊ ਸ਼ਹੀਦ ਊਧਮ ਸਿੰਘ ਨਗਰ 'ਚ ਕਤਲ ਕੀਤੇ ਗਏ ਨੌਜਵਾਨ ਦੇ ਘਰ ਨੇੜੇ ਕੁੱਝ ਲੋਕ ਨਸ਼ਾ ਵੇਚਦੇ ਸੀ ਅਤੇ ਪੀੜਤ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਹੋਏ ਸੀ, ਜਿਸ ਕਾਰਨ ਸੋਮਵਾਰ ਨੂੰ ਜਦੋਂ ਕਥਿਤ ਦੋਸ਼ੀਆਂ ਨੇ ਦੁਸ਼ਮਣੀ ਦੇ ਚੱਲਦਿਆਂ ਮ੍ਰਿਤਕ ਨੌਜਵਾਨ ਨਾਲ ਲੜਾਈ ਕੀਤੀ ਤਾਂ ਮ੍ਰਿਤਕ ਦੇ ਪਿਤਾ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਜ਼ਖ਼ਮੀ ਹੋਣ ਤੋਂ ਬਾਅਦ ਜਦੋਂ ਪੀੜਤ ਨੌਜਵਾਨ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਤਾਂ ਉੱਥੇ ਕਾਤਲਾਂ ਨੇ ਪੁਲਿਸ ਦੀ ਮੌਜੂਦਗੀ 'ਚ ਉਸ ਉੱਤੇ ਮੁੜ ਹਮਲਾ ਕਰ ਦਿੱਤਾ ਅਤੇ ਸਿਵਲ ਹਸਪਤਾਲ 'ਚ ਹੀ ਨੌਜਵਾਨ ਦਾ ਕਤਲ ਕਰ ਦਿੱਤਾ।
ਦੱਸਣਯੋਗ ਹੈ ਕਿ ਮੀਡੀਆ ਦੇ ਸਾਹਮਣੇ ਇਸ ਘਟਨਾ ਨੂੰ ਲੈ ਕੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਨਹੀਂ ਬੋਲ ਰਿਹਾ। ਪਰ ਪਰਿਵਾਰਕ ਮੈਂਬਰ ਕਾਲਤਾਂ ਦੇ ਨਾਲ-ਨਾਲ ਨੌਜਵਾਨ ਦੇ ਕਤਲ ਲਈ ਪੁਲਿਸ 'ਤੇ ਦੋਸ਼ੀ ਠਹਿਰਾ ਰਹੇ ਹਨ।
ਇਹ ਵੀ ਪੜ੍ਹੋ : Punjab Breaking News Live: ਕਿਸਾਨਾਂ ਦੇ ਹੌਸਲੇ ਬੁਲੰਦ, ਅੱਜ ਸੜਕਾਂ 'ਤੇ ਉੱਤਰਣਗੇ ਦੇਸ਼ ਭਰ ਦੇ ਟਰੈਕਟਰ, ਪੰਜਾਬ 'ਚ ਇੰਟਰਨੈੱਟ ਪਾਬੰਦੀ ਵਧੀ, ਅੰਮ੍ਰਿਤਪਾਲ ਸਿੰਘ ਮਾਮਲੇ ਦੀ ਅੱਜ ਹਾਈਕੋਰਟ 'ਚ ਅਹਿਮ ਸੁਣਵਾਈ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ