ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ
ਏਬੀਪੀ ਸਾਂਝਾ | 23 Sep 2017 11:54 AM (IST)
ਮੈਲਬੌਰਨ: ਮੇਡਾਗਾਸਕਰ 'ਚ ਕਰੀਬ 6.8 ਕਰੋੜ ਸਾਲ ਪਹਿਲਾਂ ਅਜਿਹੇ ਵੱਡ ਆਕਾਰੀ ਮੇਂਢਕ ਹੁੰਦੇ ਸਨ ਜੋ ਛੋਟੇ ਡਾਇਨਾਸੋਰ ਤਕ ਨੂੰ ਖਾਣ ਦੀ ਸਮਰੱਥਾ ਰੱਖਦੇ ਸਨ। ਬੇਲਜੇਬੁਫੋ ਨਾਂ ਦੀ ਇਹ ਪਜਾਤੀ ਹੁਣ ਲੋਪ ਹੋ ਚੁੱਕੀ ਹੈ। ਆਸਟਲੀਆ ਦੀ ਐਡੀਲੇਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਨ੍ਹਾਂ ਦੀ ਸਮਰੱਥਾ ਦਾ ਪਤਾ ਲਗਾਉਣ ਲਈ ਦੱਖਣੀ ਅਮਰੀਕਾ 'ਚ ਪਾਏ ਜਾਣ ਵਾਲੇ ਪੈਕਮੈਨ ਮੇਂਢਕਾਂ ਦੇ ਕੱਟਣ ਦੀ ਤਾਕਤ ਦਾ ਅਧਿਐਨ ਕੀਤਾ। ਇਨ੍ਹਾਂ ਮੇਂਢਕਾਂ ਦੇ ਮੂੰਹ ਇਕ ਵੀਡੀਓ ਗੇਮ ਦੇ ਕਿਰਦਾਰ ਪੈਕਮੈਨ ਵਾਂਗ ਗੋਲ ਅਤੇ ਵੱਡੇ ਹੁੰਦੇ ਹਨ। ਸ਼ੋਧ 'ਚ ਪਤਾ ਲੱਗਾ ਕਿ ਪੈਕਮੈਨ ਮੇਂਢਕਾਂ ਦੀ ਕੱਟਣ ਦੀ ਸਮਰੱਥਾ ਹਿੰਸਕ ਜਾਨਵਰਾਂ ਵਾਂਗ ਹੀ ਹੈ। ਐਡੀਲੇਡ ਯੂਨੀਵਰਸਿਟੀ ਦੇ ਵਿਗਿਆਨਕ ਮਾਰਕ ਜੋਨਸ ਨੇ ਕਿਹਾ ਕਿ ਪੈਕਮੈਨ ਮੇਂਢਕ ਆਪਣੇ ਆਕਾਰ ਦੇ ਬਰਾਬਰ ਦੂਜੇ ਮੇਂਢਕ ਤੇ ਸੱਪ ਵੀ ਖਾ ਸਕਦੇ ਹਨ। ਦਸ ਸੈਂਟੀਮੀਟਰ ਚੌੜੇ ਮੱਥੇ ਵਾਲੇ ਇਨ੍ਹਾਂ ਮੇਂਢਕਾਂ ਦੀ ਕੱਢਣ ਦੀ ਤਾਕਤ ਕਰੀਬ 500 ਨਿਊਟਨ (ਬਲ ਮਾਪਨ ਦੀ ਇਕਾਈ) ਦੇ ਬਰਾਬਰ ਹੈ। ਇਹ ਬਰਾਬਰ ਆਕਾਰ ਦੇ ਮੱਥੇ ਵਾਲੇ ਹੋਰਨਾਂ ਜਾਨਵਰਾਂ ਤੇ ਸੱਪ ਆਦਿ ਦੇ ਕੱਟਣ ਦੀ ਸਮਰੱਥਾ ਦੇ ਬਰਾਬਰ ਹੈ। ਇਸੇ ਆਧਾਰ 'ਤੇ ਵਿਗਿਆਨਕਾਂ ਨੇ ਲੋਪ ਹੋ ਚੁੱਕੇ ਬੇਲਜੇਬੁਫੋ ਮੇਂਢਕ ਦੇ ਕੱਟਣ ਦੀ ਤਾਕਤ ਕਰੀਬ 2000 ਨਿਊਟਨ ਹੋਣ ਦਾ ਅਨੁਮਾਨ ਲਗਾਇਆ ਹੈ। ਇਹ ਭੇੜੀਏ ਅਤੇ ਮਾਦਾ ਬਾਘ ਦੇ ਕੱਟਣ ਦੀ ਤਾਕਤ ਦੇ ਬਰਾਬਰ ਹੈ। ਜੋਨਸ ਨੇ ਕਿਹਾ ਕਿ ਏਨੇ ਜ਼ੋਰ ਨਾਲ ਬੇਲਜੇਬੁਫੋ ਛੋਟੇ ਡਾਇਨਾਸੋਰ ਨੂੰ ਨਿਗਲ ਜਾਣ 'ਚ ਸਮਰੱਥ ਸੀ।