ਕੁੱਤੇ ਦਾ ਔਰਤ ਦਾ ਆਖਰ ਇੰਝ ਚੜ੍ਹਿਆ ਪਿਆਰ ਪਰਵਾਨ ਕਿ ਲੋਕ ਹੋਏ ਹੈਰਾਨ
ਓਲੀਵੀਆ ਜਦੋਂ ਵੀ ਸ਼ਹਿਰ ਪਹੁੰਚਦੀ ਸੀ ਤਾਂ ਉਹ ਕੁੱਤਾ ਹੋਟਲ ਦੇ ਬਾਹਰ ਬੈਠਿਆ ਰਹਿੰਦਾ ਸੀ। ਇਸ ਦੌਰਾਨ ਓਲੀਵੀਆ ਨੇ ਕੁੱਤੇ ਨੂੰ ਇੱਕ ਲੋਕਲ ਪਰਿਵਾਰ ਹਵਾਲੇ ਕਰ ਦਿੱਤਾ। ਹਾਲਾਂਕਿ ਰੂਬੀਓ ਉੱਥੇ ਰੁੱਕਿਆ ਨਹੀਂ ਅਤੇ ਫਿਰ ਹੋਟਲ ਦੇ ਬਾਹਰ ਪਹੁੰਚ ਗਿਆ। ਅਖੀਰ 'ਚ ਓਲੀਵੀਆ ਨੇ ਕੁੱਤੇ ਨੂੰ ਗੋਦੀ 'ਚ ਚੁੱਕਿਆ ਅਤੇ ਜਰਮਨੀ ਲੈ ਗਈ
ਦੱਸਣਯੋਗ ਹੈ ਕਿ ਜਦੋਂ ਓਲੀਵੀਆ ਜਰਨਮੀ ਤੋਂ ਪਰਤੀ ਤਾਂ ਉਸ ਨੂੰ ਲੱਗਾ ਕਿ ਹੁਣ ਰੂਬੀਓ ਨਾਲ ਮੁਲਾਕਾਤ ਨਹੀਂ ਹੋਵੇਗੀ ਪਰ ਉਹ ਫਿਰ ਬਿਯੂਨਸ ਆਈਰਸ ਆਈ ਤਾਂ ਉਸ ਨੇ ਦੇਖਿਆ ਕਿ ਰੂਬੀਓ ਹੋਟਲ ਦੇ ਬਾਹਰ ਬੈਠ ਕੇ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਅਜਿਹਾ ਛੇ ਮਹੀਨਿਆਂ ਤੋਂ ਲਗਾਤਾਰ ਹੋ ਰਿਹਾ ਸੀ।
ਓਲੀਵੀਆ ਨੇ ਕਿਹਾ ਹੈ ਕਿ ਮੈਂ ਆਪਣਾ ਰਸਤਾ ਬਦਲਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਫੋਲੋ ਕਰੇ ਪਰ ਉਹ ਮੇਰੇ ਨਾਲ ਪਿੱਛੇ-ਪਿੱਛੇ ਹੋਟਲ ਤੱਕ ਆ ਗਿਆ। ਇਸ ਤਰ੍ਹਾਂ ਕੁੱਤੇ ਨੂੰ ਆਪਣੇ ਪਿੱਛੇ ਆਉਣ ਤੋਂ ਰੋਕਣਾ ਉਸ ਨੂੰ ਅਸੰਭਵ ਸੀ। ਓਲੀਵੀਆ ਨੇ ਕਿਹਾ ਕਿ ਮੈਂ ਬਹੁਤ ਵਾਰ ਰੂਬੀਓ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਪਲ ਮੇਰਾ ਪਿੱਛਾ ਕਰਦਾ ਰਹਿੰਦਾ ਸੀ।
ਜਾਣਕਾਰੀ ਮੁਤਾਬਕ ਓਲੀਵੀਆ ਸੀਵਰਸ ਆਪਣੀ ਨੌਕਰੀ ਕਾਰਨ ਅਕਸਰ ਸਾਊਥ ਅਮਰੀਕੀ ਦੇਸ਼ਾਂ 'ਚ ਜਾਂਦੀ ਹੈ। ਇਸ ਦੌਰਾਨ ਓਲੀਵੀਆ ਜਦੋਂ ਬਿਯੂਨਸ ਆਈਰਸ 'ਚ ਸੜਕ 'ਤੇ ਟਹਿਲ ਰਹੀ ਸੀ ਤਾਂ ਉਦੋਂ ਉਸ ਨੂੰ ਉਹ ਕੁੱਤਾ ਮਿਲਿਆ ਸੀ। ਉਹ ਕੁੱਤਾ ਹਰ ਵਾਰ ਹੋਟਲ ਦੇ ਬਾਹਰ ਬੈਠ ਕੇ ਓਲੀਵੀਆ ਦਾ ਇੰਤਜ਼ਾਰ ਕਰਦਾ ਸੀ। ਹੁਣ ਉਹ ਕੁੱਤੇ ਨੂੰ ਰੂਹੀਓ ਦੇ ਨਾਂ ਨਾਲ ਬੁਲਾਉਂਦੀ ਹੈ। ਉਹ ਰੂਬੀਓ ਦੇ ਨਾਲ ਖੇਡਦੀ ਹੈ ਅਤੇ ਉਸ ਦੀ ਖਿਡਾਉਂਦੀ ਵੀ ਹੈ।
ਅਰਜਨਟੀਨਾ : ਗੱਲ ਅਜੀਬ ਲੱਗਦੀ ਹੈ ਕਿ ਔਰਤ ਨਾਲ ਪਿਆਰ ਦੀ ਬਾਜ਼ੀ 'ਚ ਆਖਰਕਾਰ ਇੱਕ ਕੁੱਤਾ ਜਿੱਤ ਹੀ ਗਿਆ, ਜਿਸ ਨੂੰ ਦੇਖ ਕੇ ਸਮਾਜ ਦੇ ਲੋਕ ਦੰਗ ਰਹਿ ਗਏ। ਨਤੀਜੇ ਵਜੋਂ ਅਰਜਨਟੀਨਾ ਦੇ ਇਸ ਸਟਰੀਟ ਡਾਗ ਨੂੰ ਖੂਬਸੂਰਤ ਅੰਬਰ ਕੁੜੀ (ਏਅਰ ਹੋਸਟੈਸ) ਨੇ ਗੋਦ ਲਿਆ ਅਤੇ ਉਸ ਨੂੰ ਹਵਾ 'ਚ ਉਡਾ ਕੇ ਜਰਮਨੀ ਲੈ ਗਈ।