Weird News: ਕਿਹਾ ਜਾਂਦਾ ਹੈ ਕਿ ਘਰ ਉਜਾੜ ਅਤੇ ਬੰਜਰ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਉਨ੍ਹਾਂ ਨੂੰ ਘਰ ਬਣਾਉਂਦੇ ਹਨ। ਇਹ ਗੱਲ ਵੀ ਕਿਸੇ ਪੱਖੋਂ ਗਲਤ ਨਹੀਂ ਕਿਉਂਕਿ ਮਨੁੱਖ ਤੋਂ ਬਿਨਾਂ ਇੱਟਾਂ-ਪੱਥਰਾਂ ਦਾ ਕੋਈ ਮੁੱਲ ਨਹੀਂ ਬਚਦਾ। ਇਸ ਗੱਲ ਦੀ ਪੁਸ਼ਟੀ ਗੁਆਂਢੀ ਦੇਸ਼ ਚੀਨ 'ਚ ਬਣੇ ਇੱਕ ਆਲੀਸ਼ਾਨ ਸ਼ਹਿਰ ਤੋਂ ਹੁੰਦੀ ਹੈ, ਜੋ ਭੂਤ ਦਾ ਸ਼ਹਿਰ ਬਣ ਚੁੱਕਾ ਹੈ। ਇੱਥੇ ਕੋਈ ਮਨੁੱਖ ਨਹੀਂ ਹੈ, ਹਾਲਾਂਕਿ ਸੁੰਦਰ ਘਰ ਮੌਜੂਦ ਹਨ।
ਅੱਜ ਦੇ ਸਮੇਂ ਵਿੱਚ ਮਨੁੱਖ ਇੱਕ ਸੁੰਦਰ ਘਰ ਲਈ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਰਹਿੰਦਾ ਹੈ, ਤੇ ਦੂਜੇ ਪਾਸੇ ਸੰਗਮਰਮਰ ਅਤੇ ਕੀਮਤੀ ਪੱਥਰਾਂ ਨਾਲ ਬਣੇ ਇੱਕ ਤੋਂ ਵੱਧ ਕੇ ਇੱਕ ਬੰਗਲੇ ਖਾਲੀ ਪਏ ਹੋਣ ਤਾਂ ਇਹ ਗੱਲ ਹਜ਼ਮ ਨਹੀਂ ਹੁੰਦੀ। ਚੀਨ ਦੇ ਉੱਤਰ-ਪੂਰਬੀ ਸੂਬੇ ਗ੍ਰੀਨਲੈਂਡ 'ਚ ਵੀ ਅਜਿਹਾ ਹੀ ਹੋਇਆ ਹੈ। ਕਿਸੇ ਸਮੇਂ ਇਹ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦਾ ਘਰ ਮੰਨਿਆ ਜਾਂਦਾ ਸੀ, ਪਰ ਹੁਣ ਇੱਥੇ ਸਿਰਫ ਭੂਤ ਹੀ ਰਹਿੰਦੇ ਹਨ।
ਵੈੱਬਸਾਈਟ ਔਡਿਟੀ ਸੈਂਟਰਲ ਦੇ ਅਨੁਸਾਰ, ਗ੍ਰੀਨਲੈਂਡ ਦੇ ਲਿਓਨਿੰਗ ਵਿੱਚ ਚੀਨ ਦੇ ਸਭ ਤੋਂ ਅਮੀਰ ਲੋਕਾਂ ਲਈ 260 ਵਿਲਾ ਦਾ ਇੱਕ ਗੈਸਟ ਮੇਨਸ਼ਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਹ ਮਾਮਲਾ ਸਾਲ 2010 ਦਾ ਹੈ, ਜਿਸ ਦੀ ਸ਼ੁਰੂਆਤ ਗ੍ਰੀਨਲੈਂਡ ਕੰਪਨੀ ਨੇ ਕੀਤੀ ਸੀ। ਦੋ ਸਾਲਾਂ ਤੋਂ ਇੱਥੇ ਕਾਫੀ ਕੰਮ ਵੀ ਚੱਲਦਾ ਰਿਹਾ ਸੀ, ਜਿਸ ਦੀਆਂ ਤਸਵੀਰਾਂ ਉਪਲਬਧ ਹਨ ਪਰ ਅਚਾਨਕ ਇਹ ਪ੍ਰਾਜੈਕਟ ਲਟਕ ਕੇ ਰਹਿ ਗਿਆ। ਇਸ ਦਾ ਸਹੀ ਕਾਰਨ ਕੋਈ ਨਹੀਂ ਦੱਸ ਸਕਿਆ। ਕੁਝ ਲੋਕਾਂ ਨੇ ਕਿਹਾ ਕਿ ਪੈਸੇ ਦੀ ਕਮੀ ਹੈ ਅਤੇ ਕੁਝ ਨੇ ਕਿਹਾ ਕਿ ਖਰੀਦਦਾਰ ਨਹੀਂ ਮਿਲੇ। ਅੱਧ-ਪਚੱਧੇ ਮਕਾਨਾਂ ਦਾ ਹਾਲ-ਚਾਲ ਪੁੱਛਣ ਵੀ ਕੋਈ ਨਹੀਂ ਆਇਆ ਅਤੇ ਅੱਜ ਇਹ ਕਿਸੇ ਭੂਤ-ਪ੍ਰੇਤ ਨਗਰੀ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: Funny Video: ਸਿਰਫ 1 ਸਕਿੰਟ 'ਚ ਬਿੱਲੀ ਨੇ ਕੁੱਤੇ ਨੂੰ ਮਾਰਿਆ ਅਜਿਹਾ ਥੱਪੜ ਕਿ ਹੇਠਾਂ ਡਿੱਗਦੇ ਹੀ ਬਣ ਗਿਆ ਚੱਕਰਘਿੰਨੀ!
ਇਹ ਪੂਰਾ ਸ਼ਹਿਰ ਉਜਾੜ ਜੰਗਲ ਵਰਗਾ ਲੱਗ ਰਿਹਾ ਹੈ, ਜਿੱਥੇ ਹੁਣ ਕਿਸਾਨਾਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦੇ ਪਸ਼ੂ ਕੋਠੀਆਂ ਵਿੱਚ ਬੰਨ੍ਹੇ ਹੋਏ ਹਨ ਅਤੇ ਕਿਸਾਨਾਂ ਨੇ ਛੱਡੀਆਂ ਜ਼ਮੀਨਾਂ 'ਤੇ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਘਰ ਦੇ ਅੰਦਰ ਰੁੱਖ ਅਤੇ ਪੌਦੇ ਉੱਗੇ ਹੋਏ ਹਨ ਅਤੇ ਸੁੰਦਰ ਅੰਦਰਲੇ ਹਿੱਸੇ ਵਿੱਚ ਗਾਵਾਂ ਅਤੇ ਵੱਛੇ ਘੁੰਮਦੇ ਰਹਿੰਦੇ ਹਨ। ਵੈਸੇ, ਇਹ ਚੀਨ ਦਾ ਇਕੱਲਾ ਭੂਤ ਸ਼ਹਿਰ ਨਹੀਂ ਹੈ, ਇਸ ਤੋਂ ਇਲਾਵਾ ਕਈ ਯੋਜਨਾਬੱਧ ਸ਼ਹਿਰ ਖਾਲੀ ਪਏ ਹਨ।
ਇਹ ਵੀ ਪੜ੍ਹੋ: Viral Video: ਵ੍ਹੀਲਚੇਅਰ 'ਤੇ ਬੈਠ ਕੇ ਵਿਅਕਤੀ ਨੇ ਕੀਤਾ ਜ਼ਬਰਦਸਤ ਸਟੰਟ, ਸਟਾਈਲ 'ਚ ਕੀਤਾ ਇਹ ਕਾਰਨਾਮਾ