Spain Ghost Village: ਦੁਨੀਆਂ ਦੇ ਕਈ ਸ਼ਹਿਰ ਤੇ ਪਿੰਡ ਸਮੁੰਦਰ ਜਾਂ ਹੜ੍ਹ ਕਾਰਨ ਨਦੀ 'ਚ ਸਮਾ ਗਏ। ਇਤਿਹਾਸ 'ਚ ਅਕਸਰ ਉਨ੍ਹਾਂ ਬਾਰੇ ਜਾਣਕਾਰੀ ਮਿਲਦੀ ਹੈ। ਅਜਿਹਾ ਹੀ ਕੁਝ ਸਾਲ ਪਹਿਲਾਂ ਸਪੇਨ 'ਚ ਹੋਇਆ ਸੀ। ਲਗਪਗ 30 ਸਾਲ ਪਹਿਲਾਂ ਇੱਕ ਪਿੰਡ ਹੜ੍ਹ ਦੀ ਲਪੇਟ 'ਚ ਆ ਗਿਆ ਸੀ, ਪਰ ਹੁਣ ਰਜਵਾਹੇ (Reservoir) ਦਾ ਪਾਣੀ ਸੁੱਕਣ ਤੋਂ ਬਾਅਦ ਇਹ ਪਿੰਡ ਬਾਹਰ ਆ ਗਿਆ ਹੈ। ਲੋਕ ਇਸ ਨੂੰ ਘੋਸ਼ਟ ਵਿਲੇਜ਼ (Ghost Village) ਵੀ ਕਹਿੰਦੇ ਹਨ। ਪੁਰਤਗਾਲ ਨਾਲ ਲੱਗਦੀ ਸਪੇਨ ਦੀ ਸਰਹੱਦ 'ਤੇ ਇਕ ਵੱਡੇ ਸੋਕੇ ਕਾਰਨ ਡੈਮ ਖਾਲੀ ਹੋਣ ਤੋਂ ਬਾਅਦ 30 ਸਾਲਾਂ ਤੋਂ ਜਲ ਭੰਡਾਰ ਦੇ ਹੇਠਾਂ ਡੁੱਬਿਆ ਇਹ ਭੂਤੀਆ ਪਿੰਡ ਦੁਬਾਰਾ ਬਾਹਰ ਆ ਗਿਆ ਹੈ। ਇਸ ਪਿੰਡ ਦਾ ਨਾਂ ਏਸੇਰੇਡੋ (Aceredo Village) ਹੈ।

30 ਸਾਲ ਪਹਿਲਾਂ ਹੜ੍ਹਾਂ ਕਾਰਨ ਡੁੱਬਿਆ ਪਿੰਡ ਮੁੜ ਦਿਸਿਆ
ਸਪੇਨ ਦੇ ਉੱਤਰ-ਪੱਛਮੀ ਗੈਲੀਸੀਆ ਖੇਤਰ 'ਚ ਏਸੇਰੇਡੋ ਪਿੰਡ 1992 ਤੋਂ ਬਾਅਦ ਪਹਿਲੀ ਵਾਰ ਲਿਮੀਆ ਨਦੀ ਦੇ ਹੇਠਾਂ ਤੋਂ ਮੁੜ ਉੱਭਰਿਆ ਹੈ। ਰਜਵਾਹੇ ਦਾ ਰਸਤਾ ਬਣਾਉਂਦੇ ਸਮੇਂ ਇਲਾਕੇ 'ਚ ਪਾਣੀ ਭਰ ਗਿਆ ਸੀ, ਜਿਸ ਕਰਕੇ ਪਿੰਡ ਪਾਣੀ 'ਚ ਡੁੱਬ ਗਿਆ ਸੀ। ਦੱਸਿਆ ਜਾਂਦਾ ਹੈ ਕਿ 1992 'ਚ ਇੱਥੋਂ ਦੇ ਲੋਕਾਂ ਨੂੰ ਹੋਰ ਥਾਵਾਂ 'ਤੇ ਭੇਜਿਆ ਗਿਆ ਸੀ, ਕਿਉਂਕਿ ਇੱਥੇ ਜਲ ਭੰਡਾਰ ਦਾ ਰਸਤਾ ਬਣਨਾ ਸੀ। ਇਹ ਪਿੰਡ ਇੱਕ ਪੁਰਤਗਾਲੀ ਪਣਬਿਜਲੀ ਪਲਾਂਟ ਦੇ ਡੁੱਬਣ ਵਾਲੇ ਖੇਤਰ 'ਚ ਪਿਆ ਹੈ। ਦੱਸਿਆ ਜਾਂਦਾ ਹੈ ਕਿ ਇੱਕ ਦਿਨ ਡੈਮ ਤੋਂ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਲਿਮੀਆ ਨਦੀ 'ਚ ਹੜ੍ਹ ਆ ਗਿਆ ਸੀ। ਜਿਸ ਕਾਰਨ ਪਿੰਡ ਏਸੇਰੇਡੋ ਅਤੇ ਆਸਪਾਸ ਦੇ ਇਲਾਕੇ ਪਾਣੀ 'ਚ ਡੁੱਬ ਗਏ।

ਰਜਵਾਹੇ 'ਚ ਪਾਣੀ ਘੱਟ ਹੋਣ 'ਤੇ ਨਜ਼ਰ ਆਇਆ ਭੂਤੀਆ ਪਿੰਡ
ਜਿਵੇਂ ਹੀ ਰਜਵਾਹੇ 'ਚ ਪਾਣੀ ਘਟਿਆ ਤਾਂ ਏਸੇਰੇਡੋ ਪਿੰਡ ਮੁੜ ਖੰਡਰ ਹਾਲਤ 'ਚ ਦਿਖਾਈ ਦਿੱਤਾ। ਦੇਸ਼ ਦੇ ਵਾਤਾਵਰਣ ਮੰਤਰਾਲੇ ਦੇ ਇੱਕ ਸੂਤਰ ਨੇ ਚਿਤਾਵਨੀ ਦਿੱਤੀ ਹੈ ਕਿ ਸੋਕੇ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਆਲਟੋ ਲਿੰਡੋਸੋ ਰਜਵਾਹੇ (Alto Lindoso Reservoir) ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਭਿਆਨਕ ਖੰਡਰਾਂ ਨੇ ਲੋਕਾਂ ਦੀ ਭੀੜ ਨੂੰ ਆਕਰਸ਼ਿਤ ਕੀਤਾ। ਇੱਥੋਂ ਪਲਾਇਨ ਕਰਨ ਵਾਲੇ ਲੋਕ ਵੀ ਇਸ ਨੂੰ ਦੇਖਣ ਲਈ ਪਹੁੰਚ ਰਹੇ ਹਨ।

ਮਲਬੇ ਦੇ ਵਿਚਕਾਰ ਇੱਕ ਪੁਰਾਣਾ ਪੀਣ ਵਾਲੇ ਪਾਣੀ ਦਾ ਫੁਹਾਰਾ ਹੈ। ਇਸ ਵਿੱਚ ਅਜੇ ਵੀ ਪਾਈਪ ਵਿੱਚੋਂ ਪਾਣੀ ਵੱਗ ਰਿਹਾ ਹੈ ਤੇ ਇੱਕ ਪੁਰਾਣੀ ਕੰਧ ਦੇ ਕੋਲ ਇੱਕ ਪੁਰਾਣੀ ਕਾਰ ਨੂੰ ਜੰਗਾਲ ਲੱਗਿਆ ਹੋਇਆ ਹੈ। ਜਲਵਾਯੂ ਪਰਿਵਰਤਨ ਮਗਰੋਂ ਮੀਂਹ ਦੀ ਕਮੀ ਕਾਰਨ ਸੋਕੇ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 1 ਫ਼ਰਵਰੀ ਨੂੰ ਪੁਰਤਗਾਲੀ ਸਰਕਾਰ ਨੇ ਆਲਟੋ ਲਿੰਡੋਸੋ ਸਮੇਤ 6 ਡੈਮਾਂ ਨੂੰ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਪਾਣੀ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਦਿੱਤਾ ਹੈ


ਇਹ ਵੀ ਪੜ੍ਹੋ: ਗੁਰਸੌਰਭ ਦੀ ਕਾਢ ਤੋਂ ਮਹਿੰਦਰਾ ਕੰਪਨੀ ਦੇ ਮਾਲਕ ਵੀ ਹੈਰਾਨ, ਟਵੀਟ ਕਰਕੇ ਕਹੀ ਵੱਡੀ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904